ਬੈਂਚ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੈਂਚ [ਨਾਂਪੁ] ਕਈ ਵਿਅਕਤੀਆਂ ਦੇ ਬੈਠਣ ਲਈ ਪਾਵਿਆਂ ਵਾਲ਼ਾ ਲੰਮਾ ਫੱਟਾ; ਕਾਰੀਗਰ/ਤਰਖਾਣ ਦੇ ਕੰਮ ਕਰਨ ਵਾਲ਼ਾ ਮੇਜ਼; ਜੱਜ ਦਾ ਅਹੁਦਾ; ਦੋ ਜਾਂ ਦੋ ਤੋਂ ਵਧੀਕ ਜੱਜ ਜਾਂ ਮਜਿਸਟਰੇਟ; ਜੱਜ ਦੇ ਬੈਠਣ ਵਾਲ਼ੀ ਥਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18280, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੈਂਚ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bench_ਬੈਂਚ: ਜਦੋਂ ਅਦਾਲਤੀ ਭਾਸ਼ਾ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਇਸ ਦਾ ਅਰਥ ਜ਼ਰੂਰੀ ਤੌਰ ਤੇ ਇਹ ਨਹੀਂ ਹੁੰਦਾ ਕਿ ਕੇਸ ਇਕ ਤੋਂ ਵਧ ਜੱਜਾਂ ਦੇ ਬੈਂਚ ਅੱਗੇ ਰਖਿਆ ਜਾਣਾ ਹੈ। ਹਕੀਕਤ ਇਹ ਹੈ ਕਿ ਕਿਸੇ ਮੁਕੱਦਮੇ ਦਾ ਫ਼ੈਸਲਾ ਕਰਨ ਲਈ ਬੈਠਣ ਵਾਲੇ ਜੱਜਾਂ ਪ੍ਰਤੀ ਹਵਾਲਾ ਦੇਣ ਲਗਿਆਂ ਇਕ ਜੱਜੀ ਬੈਂਚ, ਅਤੇ ਡਵੀਜ਼ਨ ਬੈਂਚ ਵਾਕੰਸ਼ ਵਰਤੇ ਜਾਂਦੇ ਹਨ। ਇਸ ਲਈ ਜੇਕਰ ਉਸ ਹੁਕਮ ਵਿਚ ਜਿਸ ਨਾਲ ਕੋਈ ਕੇਸ ਬੈਂਚ ਦੇ ਹਵਾਲੇ ਕੀਤਾ ਜਾਂਦਾ ਹੈ, ਸ਼ਬਦ ‘ਬੈਂਚ’ ਵਰਤਿਆ ਗਿਆ ਹੋਵੇ ਤਾਂ ਉਸ ਦਾ ਮਤਲਬ ਸਾਧਾਰਨ ਅਰਥਾਂ ਵਿਚ ਇਕ ਜੱਜੀ ਬੈਂਚ ਸ਼ਾਮਲ ਹੋਵੇਗਾ। [ਰਾਜਿੰਦਰ ਪ੍ਰਸਾਦ ਜੈਨ ਬਨਾਮ ਸ਼ੀਲ ਭਦਰ ਯਾਜੀ-ਏ ਆਈ ਆਰ 1967 ਐਸ ਸੀ 1447]।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18027, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First