ਬ੍ਰਹਮ ਵਿਆਹ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Brahma form of marriage_ਬ੍ਰਹਮ ਵਿਆਹ: ਪ੍ਰਾਚੀਨ ਹਿੰਦੂ ਕਾਨੂੰਨ ਵਿਚ ਵਿਆਹ ਦੇ ਅੱਠ ਪ੍ਰਕਾਰਾਂ ਵਿਚੋਂ ਸਭ ਤੋਂ ਉੱਤਮ ਪ੍ਰਕਾਰ ਦਾ ਵਿਆਹ ਗਿਣਿਆ ਜਾਂਦਾ ਸੀ। ਇਸ ਤਰ੍ਹਾਂ ਦੇ ਵਿਆਹ ਪਿਛੇ ਬੁਨਿਆਦੀ ਸਿਧਾਂਤ ਬ੍ਰਹਮ ਅਥਵਾ ਪਰਮਾਤਮਾ ਦੀ ਪ੍ਰਾਪਤੀ ਦਾ ਹੈ। ਇਸ ਕਿਸਮ ਦੇ ਵਿਆਹ ਵਿਚ ਪਿਤਾ ਖ਼ੁਦ ਆਪਣੀ ਬੇਟੀ ਲਈ ਵਰ ਚੁਣਦਾ ਅਤੇ ਗਹਿਣੇ ਕਪੜਿਆਂ ਨਾਲ ਸਜਾ ਕੇ ਉਸ ਦੇ ਲੜ ਲਾਉਂਦਾ ਹੈ। ਵਰ ਦਾ ਸ਼ੀਲਵਾਨ ਅਥਵਾ ਚੰਗੇ ਚਾਲ-ਚਲਨ ਵਾਲਾ ਅਤੇ ਵੇਦਾਂ ਦਾ ਗਿਆਤਾ ਹੋਣਾ ਜ਼ਰੂਰੀ ਸਮਝਿਆ ਜਾਂਦਾ ਸੀ। ਸ਼ਿਵਜੀ ਅਤੇ ਪਾਰਬਤੀ ਦਾ ਵਿਆਹ ਬ੍ਰਹਮ ਵਿਆਹ ਗਿਣਿਆ ਜਾਂਦਾ ਹੈ ਜਿਸ ਵਿਚ ਵਰ ਪ੍ਰਾਪਤੀ ਲਈ ਪਾਰਬਤੀ ਨੂੰ ਕਰੜੀ ਤਪੱਸਿਆ ਕਰਨੀ ਪਈ ਸੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1761, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.