ਬੰਸ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬੰਸ [ਨਾਂਪੁ] ਨਕਲ , ਵੰਸ਼ , ਪਰਵਾਰ , ਟੱਬਰ , ਖ਼ਾਨਦਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 25169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਬੰਸ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬੰਸ (ਸੰ.। ਸੰਸਕ੍ਰਿਤ ਵੰਸ਼) ੧. ਉਲਾਦ, ਸੰਤਾਨ।

੨. (ਸੰ.। ਸੰਸਕ੍ਰਿਤ ਵੰਸ਼=ਬੇ ਔਲਾਦ ਇਸਤ੍ਰੀ) ਸੰਢ , ਜਿਸ ਦੇ ਉਲਾਦ ਨਾ ਹੋਵੇ। ਯਥਾ-‘ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ॥ ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ’। ਬੰਝ ਦਾ ਪੁਤ੍ਰ ਵਿਵਾਹ ਕਰਨ ਲਈ ਚਲਿਆ ਹੈ, ਇਸ ਦਾ ਭਾਵ ਇਹ ਕਿ ਅਗੇ ਮਨ ਦਾ ਕੋਈ ਗੋਤ੍ਰ ਨਹੀਂ ਸੀ , ਹੁਣ ਇਹ ਉੱਤਮ ਬੰਸ ਦਾ ਪੁਤ੍ਰ ਹੋ ਕੇ ਭਾਵ ਅਚ੍ਯੁਤ ਗੋਤ੍ਰੀ ਹੋ ਕੇ ਆਤਮ ਵਿਸ਼ੈਣੀ ਬੁੱਧੀ ਨਾਲ ਵਿਆਹ ਕਰਨ ਤੁਰਿਆ, ਸੂਨ ਵਿਖੇ (ਮੰਡਪ) ਸਥਾਨ ਬਨਾਇਆ ਭਾਵ ਇਹ ਕਿ ਸਰਬ ਕਰਮਾਂ ਦੇ ਫਲਾਂ ਦੀ ਵਾਸ਼ਨਾਂ ਥੋਂ ਰਹਿਤ ਹੋ ਕੇ ਮਨ ਨੇ ਅਵਧੂਤ ਦਸ਼ਾ ਧਾਰ ਲੀਤੀ, ਫੇਰ ਇਸ ਨੂੰ ਸੁੰਦਰ ਰੂਪ ਵਾਲੀ ਕੰਨ੍ਯਾ (ਬੇਧੀ) ਮਿਲ ਗਈ ਭਾਵ ਬ੍ਰਹਮ ਵਿਦ੍ਯਾ ਪ੍ਰਾਪਤ ਹੋ ਗਈ। ਸਹੇ ਅਤੇ ਸ਼ੇਰ ਦੇ ਮਿਲਕੇ ਗੁਣ ਗਾਉਣ ਦਾ ਤਾਤਪਰਯ ਇਹ ਹੈ ਕਿ ਜੀਵ ਨੂੰ ਈਸ਼੍ਵਰ ਦੀ ਪ੍ਰਾਪਤੀ ਹੋ ਗਈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 24994, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.