ਭਗਦੜ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭਗਦੜ [ਨਾਂਇ] ਦੌੜ-ਭੱਜ, ਭਾਜੜ , ਨੱਸ-ਭੱਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1367, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭਗਦੜ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Stampede ਭਗਦੜ: ਭਗਦੜ ਨੂੰ ਹਫੜਾ ਦਫੜੀ, ਖਲਬਲੀ ਜਾਂ ਭਾਜੜ ਵੀ ਕਿਹਾ ਜਾਂਦਾ ਹੈ। ਭਗਦੜ ਆਮ ਕਰਕੇ ਭੀੜ ਭੜਕੇ ਵਾਲੇ ਸਥਾਨਾਂ ਤੇ ਮਚਦੀ ਹੈ। ਇਹ ਅਧਿਕ ਕਰਕੇ ਰਾਜਨੀਤਿਕ ਇੱਕਠਾ, ਮੇਲਿਆਂ, ਧਾਰਮਿਕ ਸਥਾਨਾਂ ਆਦਿ ਤੇ ਹੁੰਦੀ ਹੈ। ਜਿੱਥੇ ਭੀੜ ਅਧਿਕ ਹੁੰਦੀ ਹੈ ਉਥੇ ਲੋਕ ਇਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿੱਚ ਧੱਕਾ-ਮੁੱਕੀ ਕਰਦੇ ਹਨ ਜਿਸ ਕਰਕੇ ਰੌਲਾ ਪੈ ਜਾਂਦਾ ਹੈ ਅਤੇ ਲੋਕਾ ਵਿਚ ਭਾਜੜ ਪੈ ਜਾਂਦੀ ਹੈ। ਜਿਸ ਕਰਕੇ ਇਸ ਭਾਜੜ ਵਿੱਚ ਕਈ ਲੋਕ ਮਾਰੇ ਜਾਂਦੇ ਹਨ। ਕਈ ਵਾਰ ਸ਼ਰਾਰਤੀ ਅਨਸਰ ਕੋਈ ਅਫ਼ਵਾਹ ਫੈਲਾ ਦਿੰਦੇ ਹਨ। ਜਿਸ ਕਰਕੇ ਲੋਕ ਆਪਣੇ ਬਚਾਓ ਦੀ ਖ਼ਾਤਰ ਇਧਰ-ਉਧਰ ਭੱਜਣ ਲੱਗਦੇ ਹਨ ਅਤੇ ਹੋਰ ਲੋਕਾਂ ਦੇ ਪੈਰਾਂ ਹੇਠ ਕੁਚਲੇ ਜਾਂਦੇ ਹਨ। ਧਾਰਮਿਕ ਸਥਾਨਾਂ ਤੇ ਖਾਸ ਮੌਕਿਆਂ ਤੇ ਲੋਕ ਭਾਰੀ ਗਿਣਤੀ ਵਿਚ ਜਾਂਦੇ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਸਥਾਨਾਂ ਤੇ ਭੀੜ ਨੂੰ ਨਿਯਮਿਤ ਕਰਨ ਲਈ ਕਾਫ਼ੀ ਪ੍ਰਬੰਧ ਕਰਨੇ ਚਾਹੀਦੇ ਹਨ।
ਪਿੱਛੇ ਜਿਹੇ ਕੇਰਲ ਰਾਜ ਵਿਚ ਪੁਲਮੇਡੂ ਭਗਦੜ ਵਿੱਚ 102 ਯਾਤਰੀ ਮਾਰੇ ਗਏ। ਕੇਰਲ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਰਲ ਸਰਕਾਰ ਨੂੰ ਉੱਚਿਤ ਪ੍ਰਬੰਧ ਨਾ ਕਰਨ ਦਾ ਦੋਸ਼ੀ ਕਰਾਰ ਦਿੱਤਾ ਹੈ। ਹਾਈ ਕੋਰਟ ਨੇ ਕਿਹਾ ਹੈ ਕਿ ਜੇ ਤੁਸੀਂ ਯਾਤਰੀਆਂ ਨੂੰ ਬਿਨਾਂ ਕਿਸੇ ਰੋਕ ਟੋਕ ਦੇ ਆਉਣ ਦੀ ਇਜਾਜ਼ਤ ਦਿੰਦੇ ਹੋ ਤਾਂ ਸਰਕਾਰ ਨੂੰ ਉਨ੍ਹਾਂ ਦੀ ਸੁਰੱਖਿਆ ਦੇ ਪ੍ਰਬੰਧ ਵੀ ਕਰਨੇ ਚਾਹੀਦੇ ਹਨ। ਹਾਈ ਕੋਰਟ ਅਨੁਸਾਰ ਇਸ ਮੌਕੇ ਤੇ ਰਾਜ ਦੇ ਵਿਭਾਗਾਂ ਵਿੱਚ ਕੋਈ ਤਾਲ ਮੇਲ ਨਹੀਂ ਸੀ। ਜਿਸ ਦੇ ਨਤੀਜੇ ਵਜੋਂ ਭਗਦੜ ਮਚੀ ਅਤੇ ਕਿੰਨਾ ਭਾਰੀ ਜਾਨੀ ਨੁਕਸਾਨ ਹੋਇਆ।
ਰਾਜਨੀਤਿਕ ਇੱਕਠਾਂ, ਧਾਰਮਿਕ ਸਥਾਨਾਂ, ਮੇਲਿਆਂ ਅਤੇ ਵੱਡੇ ਵੱਡੇ ਰੇਲਵੇ ਸਟੇਸ਼ਨਾਂ ਤੇ ਜਿੱਥੇ ਭੀੜ ਬਹੁਤ ਜ਼ਿਆਦਾ ਹੁੰਦੀ ਹੈ। ਉੱਥੇ ਭਗਦੜ ਮਚਣ ਦੀ ਸੰਭਾਵਨਾ ਹੁੰਦੀ ਹੈ। ਇਸ ਲਈ ਸਰਕਾਰ ਨੂੰ ਅਜਿਹੇ ਸਥਾਨਾਂ ਤੇ ਪਹਿਲਾਂ ਹੀ ਉਚਿਤ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਲੋਕਾਂ ਦਾ ਜਾਨੀ ਨੁਕਸਾਨ ਨਾ ਹੋਵੇ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First