ਭਰੋਵਾਲ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਰੋਵਾਲ (ਪਿੰਡ): ਅੰਮ੍ਰਿਤਸਰ ਜ਼ਿਲ੍ਹੇ ਦਾ ਇਕ ਪਿੰਡ ਜੋ ਤਰਨਤਾਰਨ ਤੋਂ 15 ਕਿ.ਮੀ. ਦੀ ਦੂਰੀ ਉਤੇ ਤਰਨਤਾਰਨ- ਗੋਇੰਦਵਾਲ ਸੜਕ ਉਤੇ ਵਸਿਆ ਹੋਇਆ ਹੈ। ਇਕ ਵਾਰ ਗੁਰੂ ਅੰਗਦ ਦੇਵ ਜੀ ‘ਖ਼ਾਨ ਛਾਪਰੀ ’ ਪਿੰਡ ਤੋਂ ਖਡੂਰ ਸਾਹਿਬ ਨੂੰ ਜਾਂਦਿਆਂ ਇਸ ਪਿੰਡ ਤੋਂ ਬਾਹਰ ਇਕ ਟੋਭੇ ਦੇ ਕੰਢੇ ਉਤੇ ਕੁਝ ਦੇਰ ਲਈ ਰੁਕੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਜੋ ਸਮਾਰਕ ਪਹਿਲਾਂ ਬਣਾਇਆ ਗਿਆ, ਉਸ ਦਾ ਨਾਂ ‘ਗੁਰੂਆਣਾ ’ ਪ੍ਰਚਲਿਤ ਹੋਇਆ। ਇਸ ਦੀ ਵਰਤਮਾਨ ਇਮਾਰਤ ਲਗਭਗ ਵੀਹ ਸਾਲ ਪਹਿਲਾਂ ਪਿੰਡ- ਵਾਸੀਆਂ ਦੇ ਉਦਮ ਨਾਲ ਤਿਆਰ ਹੋਈ। ਹੁਣ ਇਸ ਦਾ ਨਾਂ ‘ਗੁਰਦੁਆਰਾ ਗੁਰੂ ਅੰਗਦ ਸਾਹਿਬ’ ਹੈ। ਇਸ ਵਿਚ ਗੁਰੂ ਕਾ ਲੰਗਰ ਅਤੇ ਸਰੋਵਰ ਵੀ ਬਣਾਇਆ ਗਿਆ ਹੈ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.