ਭਾਗੂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਭਾਗੂ (ਪਿੰਡ): ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਇਕ ਪਿੰਡ ਜੋ ਫੂਸ ਮੰਡੀ ਰੇਲਵੇ ਸਟੇਸ਼ਨ ਦੇ ਨੇੜੇ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬਠਿੰਡੇ ਨੂੰ ਜਾਂਦਿਆਂ ਇਥੇ ਇਕ ਰਾਤ ਲਈ ਬਿਸ੍ਰਾਮ ਕੀਤਾ ਸੀ। ਜਿਸ ਸਥਾਨ ਉਤੇ ਗੁਰੂ ਜੀ ਬੈਠੇ ਸਨ ਉਥੇ ਬਾਦ ਵਿਚ ‘ਗੁਰਦੁਆਰਾ ਦਸਵੀਂ ਪਾਤਿਸ਼ਾਹੀ’ ਬਣਵਾਇਆ ਗਿਆ। ਵੀਹਵੀਂ ਸਦੀ ਦੇ ਆਖੀਰਲੇ ਦਹਾਕਿਆਂ ਵਿਚ ਉਸ ਗੁਰੂ-ਧਾਮ ਦੀ ਨਵੀਂ ਇਮਾਰਤ ਬਣਵਾਈ ਗਈ ਹੈ। ਗੁਰਦੁਆਰੇ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15736, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.