ਭਾਲ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Finding
ਕਈ ਵਾਰ ਅਸੀਂ ਭੁੱਲ ਜਾਂਦੇ ਹਾਂ ਕਿ ਕਿਹੜੀ ਫਾਈਲ ਕਿਹੜੇ ਫੋਲਡਰ ਵਿੱਚ ਬਣਾਈ ਸੀ। ਇਹ ਸਥਿਤੀ ਵੀ ਆ ਸਕਦੀ ਹੈ ਕਿ ਅਸੀਂ ਕੋਈ ਫੋਲਡਰ ਕਿਸੇ ਹੋਰ ਡਰਾਈਵ ਵਿੱਚ ਰੱਖਿਆ ਹੋਵੇ ਤੇ ਲੱਭ ਕਿਸੇ ਹੋਰ ਡਰਾਈਵ ਵਿੱਚ ਹੋਈਏ। ਇਸ ਸਥਿਤੀ ਵਿੱਚ ਸਾਨੂੰ ਫਾਈਲਾਂ ਅਤੇ ਫੋਲਡਰਾਂ ਦੀ ਭਾਲ (ਖੋਜ) ਕਰਨੀ ਪੈਂਦੀ ਹੈ। ਇਹ ਕੰਮ ਫਾਈਂਡ ਆਪਸ਼ਨ ਰਾਹੀਂ ਕੀਤਾ ਜਾ ਸਕਦਾ ਹੈ।
ਕਿਸੇ ਫਾਈਲ ਜਾਂ ਫੋਲਡਰ ਦੀ ਸਥਿਤੀ ਦਾ ਪਤਾ ਲਗਾਉਣ ਦੇ ਪੜਾਅ ਇਸ ਪ੍ਰਕਾਰ ਹਨ:
1. ਸਟਾਰਟ ਬਟਨ ਤੇ ਕਲਿੱਕ ਕਰੋ ।
2. ਸਰਚ ਆਪਸ਼ਨ ਦੀ ਚੋਣ ਕਰੋ।
3. ਜੇ ਅਸੀਂ ਕਿਸੇ ਫਾਈਲ ਜਾਂ ਫੋਲਡਰ ਦੀ ਭਾਲ ਕਰਨਾ ਚਾਹੁੰਦੇ ਹਾਂ ਤਾਂ 'ਆਲ ਫਾਈਲ ਐਂਡ ਫੋਲਡਰ' ਆਪਸ਼ਨਜ਼ ਨੂੰ ਚੁਣੋ।
ਸਰਚ ਪੇਨ (ਫਾਈਂਡ ਆਲ ਫਾਈਲਜ਼) ਵਿੰਡੋਜ਼ ਨਜ਼ਰ ਆਵੇਗੀ।
ਫਾਈਲ ਦਾ ਨਾਮ ਟਾਈਪ ਕਰਕੇ ਡਰਾਈਵ ਦੀ ਚੋਣ ਕਰੋ।
ਸਰਚ ਬਟਨ ਉੱਤੇ ਕਲਿੱਕ ਕਰੋ। ਸੱਜੇ ਪਾਸੇ ਵਾਲੇ ਪੇਨ ਵਿੱਚ ਸਰਚ ਕੀਤੀਆ ਜਾਣ ਵਾਲੀਆਂ ਫਾਈਲਾਂ/ਫੋਲਡਰਾਂ ਦੀ ਸੂਚੀ ਨਜ਼ਰ ਆਵੇਗੀ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First