ਭਾੜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾੜਾ (ਨਾਂ,ਪੁ) ਦਾਣੇ ਭੁੰਨਣ ਦੀ ਮਜੂਰੀ ਵਜੋਂ ਇੱਕ ਪਰਾਗੇ ਵਿੱਚੋਂ ਕੱਢੀ ਦਾਣਿਆਂ ਦੀ ਇੱਕ ਮੁੱਠ; ਕਿਰਾਇਆ; ਉਜਰਤ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9006, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭਾੜਾ [ਨਾਂਪੁ] ਕਿਰਾਇਆ; ਮੱਝ ਜਾਂ ਗਾਂ ਨੂੰ ਪਸਮਾਉਣ ਲਈ ਪਾਇਆ ਦਾਣਾ ਪੱਠਾ ਆਦਿ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9001, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Freight_ਭਾੜਾ: ਮਾਲ ਜਾਂ ਵਖਰ ਦੀ ਜਹਾਜ਼ ਦੁਆਰਾ ਢੁਆਈ ਲਈ ਭਾੜਾ।

       ਸੌਦਾਗਰ ਦੁਆਰਾ ਜਾਂ ਕਿਸੇ ਹੋਰ ਵਿਅਕਤੀ ਦੁਆਰਾ ਜਹਾਜ਼ ਜਾਂ ਉਸ ਦਾ ਹਿੱਸਾ ਭਾੜੇ ਤੇ ਕਰਨ ਵਾਲੇ ਵਿਅਕਤੀ ਦੁਆਰਾ ਜਾਂ ਆਮ ਜਹਾਜ਼ ਦੁਆਰਾ ਮਾਲ ਭੇਜਣ ਵਾਲੇ ਵਿਅਕਤੀ ਦੁਆਰਾ ਉਸ ਜਹਾਜ਼, ਜਹਾਜ਼ ਦੇ ਹਿੱਸੇ ਦੀ ਵਰਤੋਂ ਜਾਂ ਖ਼ਾਸ ਸਮੁੰਦਰੀ ਸਫ਼ਰ ਜਾਂ ਖ਼ਾਸ ਸਮੇਂ ਅੰਦਰ ਮਾਲ ਪਹੁੰਚਾਉਣ ਲਈ ਅਦਾ ਕੀਤੀ ਗਈ ਰਕਮ। ਭਾੜਾ ਆਮ ਤੌਰ ਤੇ ਜਾਂ ਤਾਂ ਭਾੜਾ ਪੱਤਰ ਜਾਂ ਲਦਾਨ ਬਿਲ ਦੁਆਰਾ ਨਿਯਤ ਕੀਤਾ ਜਾਂਦਾ ਹੈ, ਪਰ ਇਸ ਤਰ੍ਹਾਂ ਦੇ ਰਸਮੀ ਨਿਬੰਧਨ ਦੀ ਅਣਹੋਂਦ ਵਿਚ ਭਾੜਾ ਵਪਾਰ ਦੇ ਰਵਾਜ ਜਾਂ ਪ੍ਰਥਾ ਅਨੁਸਾਰ ਅਦਾਇਗੀਸੋਗ ਹੋਵੇਗਾ। ਜੇ ਇਸ ਗੱਲ ਦੇ ਉਲਟ ਕੋਈ ਮੁਆਇਦਾ ਨ ਕੀਤਾ ਗਿਆ ਹੋਵੇ ਤਾਂ ਪੂਰਾ ਭਾੜਾ ਉਦੋਂ ਅਦਾਇਗੀਯੋਗ ਹੁੰਦਾ ਹੈ ਜਦੋਂ ਵਖਰ ਹਵਾਲਗੀ ਲਈ ਤਿਆਰ ਹੋਵੇ ਜਾਂ ਢੁਆਈ ਦੇ ਮੁਆਇਦੇ ਦੀ ਅਨੁਸਾਰਤਾ ਵਿਚ ਪ੍ਰਾਪਕ ਨੇ ਹਵਾਲਗੀ ਲੈ ਲਈ ਹੋਵੇ। (ਵਾਰਟਨ-ਲਾ ਲੈਕਸੀਕਨ, 1976 ਮੁੜ ਛਾਪ , ਪੰ. 438)।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਭਾੜਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਭਾੜਾ (ਸੰ.। ਪੰਜਾਬੀ ਭਾੜ*=ਕਿਰਾਯਾ, ਮਜੂਰੀ) ਮਜ਼ਦੂਰੀ। ਦੇਖੋ , ‘ਭਾੜੀ’

----------

* ਭਾੜਾ=ਕਿਰਾਯਾ। ਪਰ ਹਿੰਦੀ ਵਿਚ ਭਾੜ ਦਾ ਇਹ ਅਰਥ ਹੈ=ਉਹ ਮਜ਼ਦੂਰੀ ਜਾਂ ਭਾੜਾ ਜੋ ਵੇਸ਼ਵਾ ਦੇ ਆਸ਼੍ਰਿਤ ਰਹਿਣ ਵਾਲੇ ਲੈਂਦੇ ਹਨ। (ਦੇਖੋ, ਸਕੈਸਪੀਅਰ ਕੋਸ਼ ਭਾੜ, ਭਾੜ ਖਾਨਾ)।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.