ਭੋਗ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੋਗ [ਨਾਂਪੁ] ਦੁੱਖ-ਸੁੱਖ ਅਨੁਭਵ ਕਰਨ ਦਾ ਭਾਵ; ਦੇਵੀ-ਦੇਵਤਾ ਨੂੰ ਭੇਂਟ ਕੀਤੀ ਖਾਣ ਵਾਲ਼ੀ ਵਸਤੂ , ਨਿਆਮਤ, ਪਰਸ਼ਾਦ; ਬਾਣੀ ਦੇ ਪਾਠ ਦੀ ਸਮਾਪਤੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24312, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੋਗ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਭੋਗ: ਸੰਸਕ੍ਰਿਤ ਦੇ ਇਸ ਸ਼ਬਦ ਦਾ ਅਰਥ ਹੈ ਆਨੰਦ, ਸੁਖ। ਗੁਰੂ ਗ੍ਰੰਥ ਸਾਹਿਬ ਦੇ ਪਾਠ ਦੇ ਸਮਾਪਤ ਹੋਣ ਨੂੰ ਭੋਗ ਪਾਉਣਾ ਜਾਂ ਭੋਗ ਪੈਣਾ ਕਿਹਾ ਜਾਂਦਾ ਹੈ। ਇਹ ਪਾਠ ਕਿਸੇ ਪ੍ਰਕਾਰ ਦਾ ਵੀ ਹੋ ਸਕਦਾ ਹੈ। ਪਾਠ ਦੀ ਸਮਾਪਤੀ ਤੋਂ ਬਾਦ ਅਰਦਾਸ ਕੀਤੀ ਜਾਂਦੀ ਹੈ, ਵਾਕ ਲਿਆ ਜਾਂਦਾ ਹੈ ਅਤੇ ਕੜਾਹ ਪ੍ਰਸਾਦ ਸੰਗਤਿ ਵਿਚ ਵੰਡਿਆ ਜਾਂਦਾ ਹੈ।
ਅਜ-ਕਲ ਕਿਸੇ ਪ੍ਰਕਾਰ ਦੇ ਸਿੱਖ-ਦੀਵਾਨ ਦੀ ਸਮਾਪਤ ਨੂੰ ਵੀ ਭੋਗ ਪਾਉਣਾ ਕਹਿੰਦੇ ਹਨ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 23940, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First