ਭੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਗ (ਨਾਂ,ਇ) ਮਿਰਚ ਦੇ ਬੂਟੇ ਦੀ ਸ਼ਕਲ ਦੇ ਨਸ਼ੀਲੇ ਮਾਦੇ ਵਾਲੇ ਬੂਟੇ ਨਾਲੋਂ ਲਾਹੇ ਪੱਤਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24302, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਭੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੰਗ 1 [ਨਾਂਪੁ] ਅਟਕਾਅ , ਰੋਕ , ਰੁਕਾਵਟ; ਟੁੱਟਣ ਦਾ ਭਾਵ, ਵਿਗਾੜ 2 [ਨਾਂਇ] ਨਸ਼ੇ ਵਾਲ਼ੀ ਇੱਕ ਬੂਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 24269, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਭੰਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਭੰਗ : ਗਰਮ ਤੇ ਖੁਸ਼ਕ ਤਾਸੀਰ ਵਾਲੇ ਇਸ ਦਵਾਈ ਪੌਦੇ ਦਾ ਵਿਗਿਆਨਕ ਨਾਂ ਕੈਨਾਬਿਸ ਸੈਟਾਈਵਾ (Cannabis Sativa) ਹੈ ਅਤੇ ਇਹ ਕੈਨਾਬੇਸੀ (Cannabaceae) ਕੁਲ ਨਾਲ ਸਬੰਧਤ ਹੈ। ਇਹ ਪੌਦਾ 1 ਤੋਂ 4 ਮੀਟਰ ਤਕ ਉੱਚਾ ਹੁੰਦਾ ਹੈ। ਇਸ ਦੇ ਪੱਤੇ ਗੂੜੇ ਹਰੇ ਰੰਗ ਦੇ ਸੰਯੁਕਤ ਹੁੰਦੇੇ ਹਨ ਜਿਨ੍ਹਾਂ ਦੀਆਂ ਆਮ ਤੌਰ ਤੇ ਸੱਤ ਦੰਦੇਦਾਰ ਪੱਤੀਆਂ ਹੁੰਦੀਆਂ ਹਨ। ਨਰ ਅਤੇ ਮਾਦਾ ਪੌਦੇ ਵੱਖਰੇ ਵੱਖਰੇ  ਹੁੰਦੇ ਹਨ। ਮਾਦਾ ਪੌਦਾ ਨਰ ਨਾਲੋਂ ਛੋਟਾ ਹੁੰਦਾ ਹੈ ਅਤੇ ਇਸ ਦੇ ਸਿਰੇ ਉਪਰ ਫੁਲਾਂ ਨੂੰ ਘੇਰੀ ਪੱਤਿਆਂ ਦਾ ਝੁੰਡ ਹੁੰਦਾ ਹੈ। ਚਮਕਦਾਰ ਭੂਰੇ ਰੰਗ ਦਾ ਫਲ ਅਪ੍ਰੈਲ ਤਕ ਪੱਕ ਕੇ ਤਿਆਰ ਹੋ ਜਾਂਦਾ ਹੈ।

ਇਸ ਦੇ ਤਿੰਨ ਮੁੱਖ ਉਤਪਾਦਨ ਹਨ-ਰੇਸ਼ਾ, ਤੇਲ ਅਤੇ ਨਸ਼ਾ (ਦਵਾਈਆਂ)। ਰੇਸ਼ੇ ਤੋਂ ਤਾਰਾਂ, ਰੱਸੇ, ਕੈਨਵਸ, ਥੈਲੇ ਆਦਿ ਬਣਾਏ ਜਾਂਦੇ ਹਨ। ਛੋਟੇ ਰੇਸ਼ੇ ਸਮੁੰਦਰੀ ਜਹਾਜ਼ਾਂ ਦੇ ਫੱਟਿਆਂ ਵਿਚ ਜੋੜ ਪਾਉਣ ਲਈ ਵਰਤੇ ਜਾਂਦੇ ਹਨ। ਇਸ ਦੇ ਬੀਜਾਂ ਨੂੰ ਤੇਲ ਰੋਗਨ, ਵਾਰਨਿਸ਼ ਅਤੇ ਸਾਬਣ ਬਣਾਉਣ ਲਈ ਵਰਤਿਆ ਜਾਂਦਾ ਹੈ। ਪਿੰਜਰੇ ਵਿਚ ਬੰਦ ਪਾਲਤੂ ਪੰਛੀਆਂ ਨੂੰ ਖਾਣ ਲਈ ਬੀਜ ਵੀ ਦਿੱਤੇ ਜਾਂਦੇ ਹਨ। ਇਸ ਪੌਦੇ ਤੋਂ ਤਿੰਨ ਤਰ੍ਹਾਂ ਦੇ ਨਸ਼ੇ ਤਿਆਰ ਕੀਤੇ ਜਾਂਦੇ ਹਨ- ਗਾਂਜਾ, ਚਰਸ ਅਤੇ ਭੰਗ। ਚਰਸ ਇਕ ਤਰ੍ਹਾਂ ਦਾ ਬਰੋਜ਼ਾ ਹੁੰਦਾ ਹੈ ਜਿਹੜਾ ਮਾਦਾ ਪੌਦਿਆਂ ਦੇ ਸੁੱਕੇ ਫਲਾਂ ਵਾਲੇ ਸਿਰੇ ਤੋਂ ਤਿਆਰ ਕੀਤਾ ਜਾਂਦਾ ਹੈ। ਭੰਗ ਨਰਮ ਪੌਦੇ ਅਤੇ ਫੁਲਾਂ ਵਾਲੇ ਤਣੇ ਤੋਂ ਬਣਾਈ ਜਾਂਦੀ ਹੈ। ਨਸ਼ੇ ਦੀ ਹਲਕੀ ਖੁਰਾਕ ਹਾਜ਼ਮਾ ਅਤੇ ਭੁੱਖ ਵਧਾਉਂਦੀ ਹੈ ਪਰ ਕਬਜ਼ੀ ਕਰਦੀ ਹੈ। ਯੂਨਾਨੀ ਦਵਾਈਆਂ ਵਿਚ ਇਸ ਦਾ ਪ੍ਰਯੋਗ ਹੁੰਦਾ ਹੈ। ਪੱਤਿਆਂ ਦਾ ਰਸ ਕੀੜੇ ਮਾਰਦਾ ਹੈ ਅਤੇ ਛਿੱਲ ਬਵਾਸੀਰ ਦੂਰ ਕਰਨ ਵਿਚ ਲਾਹੇਵੰਦ ਹੁੰਦੀ ਹੈ।

ਸ਼ਿਵ ਜੀ ਦੇ ਭਗਤ ਖਾਸ ਤੌਰ ਤੇ ਭੰਗ ਦਾ ਸੇਵਨ ਕਰਦੇ ਹਨ। ਸ਼ਿਵਰਾਤਰੀ ਵਾਲੇ ਦਿਨ ਸ਼ਿਵ ਮੰਦਰਾਂ ਵਿਚ ਭੰਗ ਚਰਣਾਮ੍ਰਿਤ ਰੂਪ ਵਿਚ ਦਿੱਤੀ ਜਾਂਦੀ ਹੈ ਅਤੇ ਭੰਗ ਦੇ ਪਕੌੜੇ ਬਣਾਏ ਜਾਂਦੇ ਹਨ। ਸ਼ਿਵ ਭਗਤਾਂ ਅਨੁਸਾਰ ਭੰਗ ਗੰਗਾ ਦੀ ਭੈਣ ਹੈ ਜੋ ਸ਼ਿਵ ਜੀ ਦੀਆਂ ਜਟਾਵਾਂ ਵਿਚੋਂ ਨਿਕਲਦੀ ਹੈ। ਗੰਗਾ ਵਿਚ ਇਸ਼ਨਾਨ ਕੀਤਿਆਂ ਜਿਵੇਂ ਪਾਪ ਝੜਦੇ ਹਨ ਉਸੇ ਤਰ੍ਹਾਂ ਭੰਗ ਪੀਤਿਆਂ ਵੀ ਪਾਪਾਂ ਦਾ ਨਾਸ਼ ਹੁੰਦਾ ਹੈ।

          ਗੰਗ ਭੰਗ ਦੋ ਭੈਣਾਂ, ਰਹਿਣ ਸ਼ਿਵ ਕੇ ਸੰਗ।

          ਹੱਡੀ ਖਾਣੀ ਗੰਗ ਹੈ, ਲੱਡੂ ਖਾਣੀ ਭੰਗ।

         ਗੰਗ ਭੰਗ ਦੋ ਭੈਣਾਂ, ਪਰਬਤਾਂ ਵਿਚ ਵਸਣ।

     ਉਸ ਨਾਤਿਆਂ ਮਲ-ਉਤਰੇ, ਉਸ ਪੀਤਿਆਂ ਪਾਪ ਝੜਨ।

ਭੰਗ ਦੀ ਸੇਵਨ ਕਰਨ ਵਾਲੇ ਇਸ ਦੀ ਪ੍ਰਸੰਸਾ ਵਿਚ ਕਈ ਤਰ੍ਹਾਂ ਦੇ ਟੱਪੇ ਬੋਲਦੇ ਹਨ :

1. ਜਿਥੇ ਭੰਗ ਨਹੀਂ, ਉਥੇ ਰੰਗ ਨਹੀਂ।

   ਜਿਥੇ ਚਰਸ ਨਹੀਂ ਉਥੇ ਤਰਸ ਨਹੀਂ।

2. ਭੰਗ ਕਹੇ ਮੈਂ ਰੰਗ ਬਿਰੰਗੀ।

    ਪੋਸਤ ਕਹੇ ਮੈਂ ਸ਼ਾਹ ਜਹਾਨ

    ਅਫ਼ੀਮ ਕਹੇ ਮੈਂ ਚਿਮਨੀ ਬੇਗਮ,

      ਮੁਝੇ ਛੋਡ ਕੇ ਜਾਏ ਕਹਾਂ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13813, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-12-10-27-47, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਗੁ. ਧੋ; ਰਾ. ਇ. ਮੈ. ਪ.; ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.