ਭੰਗੂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੰਗੂ : ਇਹ ਜੱਟਾਂ ਦਾ ਇਕ ਗੋਤ ਹੈ ਜੋ ਆਪਣਾ ਮੂਲ ਰਾਜਪੂਤਾਂ ਤੋਂ ਨਹੀਂ ਮੰਨਦੇ। ਭੰਗੂ ਅਤੇ ਨਲ ਪਹਿਲਾਂ ਝੰਗ ਜ਼ਿਲ੍ਹੇ (ਪਾਕਿਸਤਾਨ) ਦੇ ਵਸਨੀਕ ਸਨ ਅਤੇ ਲਗਭਗ ਸ਼ੇਰਕੋਟ ਦੇ ਸਾਰੇ ਇਲਾਕੇ ਤੇ ਕਾਬਜ਼ ਸਨ। ਨਲਾਂ ਨੇ ਸਿਆਲਾਂ ਦੇ ਆਉਣ ਤੋਂ ਪਹਿਲਾਂ ਝੰਗ ਦੇ ਆਸੇ ਪਾਸੇ ਦਾ ਇਲਾਕਾ ਮੱਲਿਆ ਹੋਇਆ ਸੀ। ਬਾਅਦ ਵਿਚ ਸਿਆਲਾਂ ਨੇ ਆ ਕੇ ਦੋਵੇਂ ਫਿਰਕਿਆਂ ਦੇ ਲੋਕਾਂ (ਭੰਗੂ ਤੇ ਨਲ) ਨੂੰ ਉਥੋਂ ਕੱਢ ਦਿੱਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13826, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-12-04-35-30, ਹਵਾਲੇ/ਟਿੱਪਣੀਆਂ: ਹ. ਪੁ. –ਗ. ਟ੍ਰਾ. ਕਾ. : 80; ਪੰ ਕਾ : 133
ਵਿਚਾਰ / ਸੁਝਾਅ
Please Login First