ਭੰਡ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਡ (ਨਾਂ,ਪੁ) ਮਰਾਸੀ ਜਾਤ ਦਾ ਬੰਦਾ; ਨਕਲਾਂ ਰਾਹੀਂ ਪਾਜ ਉਘਾੜਨ ਵਾਲਾ ਮਸਖ਼ਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28955, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਭੰਡ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਭੰਡ 1 [ਨਾਂਪੁ] ਨਕਲੀਆ; ਭੰਡੀ ਕਰਨ ਵਾਲ਼ਾ ਵਿਅਕਤੀ , ਨਿੰਦਕ 2 [ਨਾਂਇ] (ਗੁਰ) ਔਰਤ, ਜਣਨੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 28947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਭੰਡ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਭੰਡ : ਇਹ ਹਾਸੇ ਮਖੌਲ ਵਾਲੀਆਂ, ਗੱਲਾਂ, ਲਘੂ ਕਥਾਵਾਂ ਜਾਂ ਨਕਲਾਂ ਰਾਹੀਂ ਲੋਕਾਂ ਦਾ ਮਨੋਰੰਜਨ ਕਰਨ ਵਾਲੇ ਲੋਕ ਹਨ ਜਿਹੜੇ ਆਮ ਤੌਰ ਤੇ ਮਰਾਸੀ ਜਾਤੀ ਨਾਲ ਸਬੰਧਤ ਹੁੰਦੇ ਹਨ। ਪੁਰਾਣੇ ਸਮਿਆਂ ਵਿਚ ਰਾਜਿਆਂ, ਜਾਗੀਰਦਾਰਾਂ ਅਤੇ ਅਮੀਰ ਲੋਕਾਂ ਦੇ ਮਨ ਪਰਚਾਵੇ ਵਿਚ ਇਹ ਵੱਡਾ ਹਿੱਸਾ ਪਾਉਂਦੇ ਸਨ। ਇਨ੍ਹਾਂ ਨੂੰ ਮਸਖਰਾ ਜਾਂ ਨਕਾਲ ਵੀ ਕਿਹਾ ਜਾਂਦਾ ਹੈ। ਇਨ੍ਹਾਂ ਦਾ ਨਾਂ ਭੰਡ ਇਸ ਲਈ ਪਿਆ ਕਿਉਂਕਿ ਇਹ ਲੋਕਾਂ ਦੀ ਕਮਜ਼ੋਰੀ, ਕੰਜੂਸੀ ਜਾਂ ਜ਼ੁਲਮ ਦਾ ਹਾਸੋ ਹੀਣੇ ਢੰਗ ਨਾਲ ਭੰਡੀ ਪਾ ਕੇ ਮਖੌਲ ਉਡਾਉਂਦੇ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 17891, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-13-09-52-26, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First