ਮਨੂੰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Manu_ਮਨੂੰ: ਇਕ ਰਿਸ਼ੀ ਜੋ ਇਕ ਅਹਿਮ ਸਿਮਰਤੀ ਜੋ ਉਸ ਦੇ ਨਾਂ ਨਾਲ ਜਾਣੀ ਜਾਂਦੀ ਹੈ ਦਾ ਕਰਤਾ ਹੈ। ਸਿਮਰਤੀਆਂ ਹਿੰਦੂ ਕਾਨੂੰਨ ਦਾ ਇਕ ਬਹੁਤ ਅਹਿਮ ਸੋਮਾ ਹਨ। ਵਖ ਵਖ ਰਿਸ਼ੀਆਂ ਦੇ ਨਾਵਾਂ ਤੇ ਲਗਭਗ 20 ਸਿਮਰਤੀਆਂ ਦੀ ਯਾਗਵਲਕ ਨੇ ਗਿਣਤੀ ਕੀਤੀ ਹੈ। ਉਨ੍ਹਾਂ ਵਿਚੋਂ ਮਨੂੰ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਬ੍ਰਿਹਸਪਤੀ ਦੇ ਦਸਣ ਅਨੁਸਾਰ ਮਨੂੰ ਸਭ ਤੋਂ ਸ੍ਰੇਸ਼ਟ ਅਤੇ ਸ਼੍ਰੋਮਣੀ ਕਾਨੂੰਨਵੇਤਾ ਹੈ ਜਿਸ ਨੇ ਵੇਦਾਂ ਦੀ ਸਹੀ ਭਾਵਨਾ ਉਤੇ ਆਪਣੀ ਸਿਮਰਤੀ ਆਧਾਰਤ ਕੀਤੀ ਹੈ। ਇਥੋਂ ਤਕ ਵੀ ਕਿਹਾ ਜਾਂਦਾ ਹੈ ਕਿ ਜਿਹੜੀਆਂ ਸਿਮਰਤੀਆਂ ਮਨੂੰ ਸਿਮਰਤੀ ਦੇ ਵਿਰੋਧ ਵਿਚ ਹਨ ਉਹ ਪਰਵਾਨ ਨਹੀਂ ਕੀਤੀਆਂ ਜਾ ਸਕਦੀਆਂ। ਮੂਲ ਰੂਪ ਵਿਚ ਇਸ ਵਿਚ ਇਕ ਲਖ ਸਲੋਕ ਸ਼ਾਮਲ ਸਨ ਜੋ ਬਾਦ ਵਿਚ ਸੰਪਾਦਕਾਂ ਨੇ ਘਟਾ ਕੇ 4000 ਤਕ ਲੈ ਆਂਦੇ ਹਨ। ਕਾਨੂੰਨ ਤੋਂ ਇਲਾਵਾ ਇਸ ਵਿਚ ਹੋਰ ਵਿਸ਼ਿਆਂ ਉਤੇ ਵੀ ਵਿਚਾਰ ਪਰਗਟ ਕੀਤੇ ਗਏ ਹਨ। ਜਿਥੋਂ ਤੱਕ ਕਾਨੂੰਨ ਦੇ ਵਿਸ਼ੇ ਦਾ ਸਬੰਧ ਹੈ ਉਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਤਰਤੀਬ ਵਾਰ ਸੰਘਤਾ ਹੋਣ ਦੀ ਥਾਂ ਉਸ ਸਮੇਂ ਲਾਗੂ ਕਾਨੂੰਨਾਂ ਦੀ ਸੰਘਤਾ ਹੈ। ਇਸ ਦੇ ਰਚਨਹਾਰ ਨੂੰ ਮਹਾ ਮਨੂੰ ਅਤੇ ਵ੍ਰਿਧ ਮਨੂੰ ਦੇ ਨਾਂ ਨਾਲ ਵੀ ਯਾਦ ਕੀਤਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 63251, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.