ਮਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਲ [ਨਾਂਪੁ] ਗੰਦ , ਵਿੱਠ , ਟੱਟੀ, ਮੈਲ਼; ਦਰਿਆ ਦੇ ਪਾਣੀ ਨਾਲ਼ ਥੱਲੇ ਜੰਮੀ ਪਰਤ, ਭਲ਼


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 67088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਲ (ਸੰ.। ਸੰਸਕ੍ਰਿਤ) ੧. ਮੈਲ। ਯਥਾ-‘ਸਗਵੀ ਮਲੁ ਲਾਏ’।

੨. (ਸੰ.। ਸੰਸਕ੍ਰਿਤ ਮਲਲੑ। ਪੰਜਾਬੀ ਮੱਲ) ਪਹਿਲਵਾਨ। ਯਥਾ-‘ਮਲ ਲਥੇ ਲੈਦੇ ਫੇਰੀਆ’।  ਦੇਖੋ , ‘ਮਲਾ ਖਾੜਾ’

੩. (ਸੰ.। ਸੰਸਕ੍ਰਿਤ ਮਲਲੑ=ਤਕੜਾ ਆਦਮੀ) ਮੁਰਾਦ ਜਿਮੀਂਦਾਰ ਤੋਂ ਹੈ ਤੇ ਅੰਤ੍ਰੀਵ ਅਰਥ ਜਮਦੂਤ ਹੈ। ਯਥਾ-‘ਖੁੰਢਾ ਅੰਦਰਿ ਰਖਿ ਕੈ ਦੇਨਿ ਸੁ ਮਲ ਸਜਾਇ’। ਵੇਲਣਿਆਂ ਵਿਚ ਰਖ ਕੇ ਜਿਮੀਂਦਾਰ (ਗੰਨੇ ਨੂੰ) ਸਜ਼ਾ ਦੇਂਦੇ (ਪੀੜਦੇ) ਹਨ।

੪. (ਕ੍ਰਿ.। ਪੰਜਾਬੀ ਮੱਲਣਾ, ਜ਼ੋਰ ਨਾਲ ਲੈਣਾ , ਕਬਜ਼ਾ ਕਰ ਬੈਠਣਾ। ਸੰਸਕ੍ਰਿਤ ਧਾਤੂ ਹੈ ਮਲਲੑ=ਲੈ ਲੈਣਾ) ਪਥੱਲਾ ਮਾਰਨਾ, ਐਸਾ ਬੈਠਣਾ ਕਿ ਫੇਰ ਵਿਛੜਨ ਦਾ ਖਿਆਲ ਨਾ ਹੋਵੇ। ਯਥਾ-‘ਸਹੁ ਬੈਠਾ ਅੰਙਣੁ ਮਲਿ’।

੫. (ਕ੍ਰਿ.। ਸੰਸਕ੍ਰਿਤ ਮਰੑਦਦੑਨ। ਫ਼ਾਰਸੀ ਮਾਲੀਦਨ। ਪੰਜਾਬੀ ਮਲਨਾ) ਮਲਨਾ। ਯਥਾ-‘ਹਉ ਮਲਿ ਮਲਿ ਧੋਵਾ ਤਿਨ ਪਾਇ’।

੬. ਮਲਕੇ ।            ਦੇਖੋ, ‘ਮਲਿ ਨਾਉ’

੭. ਵਿਸ਼ਟਾ, ਗੰਦਗੀ। ਯਥਾ-‘ਮਲ ਮੂਤ ਮੂੜ ਜਿ ਮੁਗਧ ਹੋਤੇ’।

             ਦੇਖੋ, ‘ਮਲੁ ਭਖਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 66889, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.