ਮਹਾਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Estate_ਮਹਾਲ: ਭਾਰਤੀ ਮਾਲ ਕਾਨੂੰਨ ਵਿਚ ਅੰਗਰੇਜ਼ੀ ਦੇ ਸ਼ਬਦ ਐਸਟੇਟ ਲਈ ਮਹਾਲ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਮਹਾਲ ਤੋਂ ਮੁਰਾਦ ਉਹ ਭੋਂ ਹੁੰਦੀ ਹੈ ਜਿਸ ਉਤੇ ਮਾਲੀਏ ਦਾ ਮਿਸਲ ਹਕੀਅਤ ਅਥਵਾ ਜਮਾਂ-ਬੰਦੀ ਵਿਚ ਇਕ ਇੰਦਰਾਜ ਅਧੀਨ ਵੱਖਰੇ ਰੂਪ ਵਿਚ ਨਿਰਧਾਰਣ ਕੀਤਾ ਜਾਂਦਾ ਹੈ। ਮਹਾਲ ਵਿਚ ਪੂਰਾ ਪਿੰਡ ਅਤੇ ਕਈ ਵਾਰੀ ਕੁਝ ਪਿੰਡ ਇਕੱਠੇ ਰੂਪ ਵਿਚ ਵੀ ਆ ਸਕਦੇ ਹਨ ਅਤੇ ਕਈ ਵਾਰੀ ਇਕ ਛੋਟਾ ਜਿਹਾ ਖੇਤ ਵੀ ਮਹਾਲ ਅਖਵਾ ਸਕਦਾ ਹੈ। ਪੁਰਸ਼ੋਤਮ ਲਾਲ ਬਨਾਮ ਪਿਆਰੇ ਲਾਲ (ਏ ਆਈ ਆਰ 1949 ਪੂਰਬੀ ਪੰ. 9) ਅਨੁਸਾਰ ਜਿਥੇ ਕੋਈ ਇਕਲੇ ਖੇਤ ਉਤੇ ਮਾਲੀਏ ਦਾ ਨਿਰਧਾਰਣ ਕੀਤਾ ਜਾਂਦਾ ਹੈ ਹੋਰ ਖੇਤ ਨ ਹੋਣ ਕਾਰਨ , ਉਥੇ ਕੋਰਟ ਫ਼ੀਸ ਐਕਟ ਦੀ ਧਾਰਾ 7 (v) ਦੀ ਵਿਆਖਿਆ ਦੇ ਅਰਥਾਂ ਅੰਦਰ ਉਸ ਇਕੱਲੇ ਖੇਤ ਨੂੰ ਮਹਾਲ ਸਮਝਿਆ ਜਾਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3653, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First