ਮਾਇਕ ਲਾਭ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Pecuniary benefits_ਮਾਇਕ ਲਾਭ: ਉਹ ਲਾਭ ਜਿਨ੍ਹਾਂ ਦਾ ਮੁੱਲ ਪੈਸੇ ਵਿਚ ਬਿਆਨ ਕੀਤਾ ਜਾ ਸਕਦਾ ਹੈ, ਜੇ ਉਧਾਰ ਤੇ ਮਾਲ ਖ਼ਰੀਦਿਆ ਜਾ ਰਿਹਾ ਹੋਵੇ ਤਾਂ ਇਹ ਨਹੀਂ ਕਿਹਾ ਜਾ ਸਕਦਾ ਕਿ ਜੋ ਲਾਭ ਉਠਾਇਆ ਜਾ ਰਿਹਾ ਹੈ ਉਹ ਮਾਇਕ ਲਾਭਾਂ ਦੀ ਕੋਟੀ ਵਿਚ ਆਉਂਦਾ ਹੈ। ਐਪਰ, ਜੇ ਵਪਾਰੀ ਅਤੇ ਅਫ਼ਸਰ ਵਿਚਕਾਰ ਇਹ ਕਰਾਰ ਹੋਇਆ ਹੋਵੇ ਕਿ ਤਥਾਕਥਤ ਰੂਪ ਵਿਚ ਖ਼ਰੀਦੇ ਗਏ ਮਾਲ ਲਈ ਅਫ਼ਸਰ ਨੂੰ ਅਦਾਇਗੀ ਕਰਨ ਦੀ ਲੋੜ ਨਹੀਂ ਤਾਂ ਉਹ ਮਾਇਕ ਲਾਭ ਲੈਣ ਦੀ ਕੋਟੀ ਵਿਚ ਆਵੇਗਾ। ਜੇ ਇਸ ਤਰ੍ਹਾਂ ਦੇ ਕਰਾਰ ਦੀ ਅਣਹੋਂਦ ਵਿਚ ਕੋਈ ਅਫ਼ਸਰ ਮਾਲ ਖ਼ਰੀਦ ਕਰਦਾ ਹੈ, ਪਰ ਅਦਾਇਗੀ ਨਹੀਂ ਕਰਦਾ ਤਾਂ ਉਹ ਮਾਇਕ ਲਾਭ ਨਹੀਂ ਗਿਣਿਆ ਜਾਵੇਗਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1358, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First