ਮਾਈਕਰੋ ਕੰਪਿਊਟਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Micro Computer
ਇਹ ਘਰਾਂ ਵਿੱਚ ਵਰਤੇ ਜਾਣ ਵਾਲੇ ਆਮ ਕੰਪਿਊਟਰ ਹਨ। ਅਸਲ ਵਿੱਚ ਇਹ ਕੰਪਿਊਟਰ ਇਕੋ ਸਮੇਂ ਇਕ ਵਿਅਕਤੀ ਦੀ ਵਰਤੋਂ ਲਈ ਬਣਾਏ ਗਏ ਹਨ। ਇਹੀ ਕਾਰਨ ਹੈ ਕਿ ਇਸ ਕਿਸਮ ਦੇ ਕੰਪਿਊਟਰਾਂ ਨੂੰ ਪਰਸਨਲ ਕੰਪਿਊਟਰ (ਪੀਸੀ) ਜਾਂ ਨਿੱਜੀ ਕੰਪਿਊਟਰ ਕਿਹਾ ਜਾਂਦਾ ਹੈ। ਇਨ੍ਹਾਂ ਦੀ ਵਰਤੋਂ ਦਾ ਖੇਤਰ ਘਰਾਂ ਤੋਂ ਲੈ ਕੇ ਵੱਡੀਆਂ ਸੰਸਥਾਵਾਂ ਤੱਕ ਹੈ। ਇਨ੍ਹਾਂ ਵਿੱਚ ਭਾਵੇਂ ਇਨਪੁਟ ਅਤੇ ਆਉਟਪੁਟ ਦੀ ਸਮਰੱਥਾ ਬਹੁਤ ਸੀਮਿਤ ਹੈ ਪਰ ਇਨ੍ਹਾਂ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ। ਇਹ ਕੰਪਿਊਟਰ ਦੋ ਸ਼ਕਲਾਂ ਡੈਸਕਟਾਪ ਅਤੇ ਟਾਵਰਟਾਪ ਵਿੱਚ ਉਪਲਬਧ ਹਨ। ਆਮ ਤੌਰ ਤੇ ਟਾਵਰਟਾਪ ਆਕਾਰ ਵਧੇਰੇ ਪਸੰਦ ਕੀਤਾ ਜਾਂਦਾ ਹੈ। ਇਨ੍ਹਾਂ ਕੰਪਿਊਟਰਾਂ ਵਿੱਚ ਵੱਖ-ਵੱਖ ਪ੍ਰਕਾਰ ਦੇ ਓਪਰੇਟਿੰਗ ਸਿਸਟਮ (Operating Systems) ਚਲਾਉਣ ਦੀ ਵਿਵਸਥਾ ਹੁੰਦੀ ਹੈ। ਅਜਿਹੇ ਕੰਪਿਊਟਰਾਂ ਨੂੰ ਮਲਟੀਮੀਡੀਆ ਉਪਕਰਨਾਂ ਅਤੇ ਇੰਟਰਨੈੱਟ ਨਾਲ ਵੀ ਜੋੜਿਆ ਜਾ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1859, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਮਾਈਕਰੋ ਕੰਪਿਊਟਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Micro Computer
ਮਾਈਕਰੋ ਕੰਪਿਊਟਰ ਆਮ ਤੌਰ 'ਤੇ ਪਰਸਨਲ ਕੰਪਿਊਟਰ (PC) ਜਾਂ ਨਿੱਜੀ ਕੰਪਿਊਟਰਾਂ ਦੇ ਨਾਮ ਨਾਲ ਜਾਣੇ ਜਾਂਦੇ ਹਨ। ਇਹਨਾਂ ਉੱਤੇ ਇਕ ਸਮੇਂ 'ਤੇ ਕੇਵਲ ਇਕ ਹੀ ਵਰਤੋਂਕਾਰ ਹੀ ਕੰਮ ਕਰ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1857, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First