ਮਾਪਕ ਇਕਾਈਆਂ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Measurement Units
ਕੰਪਿਊਟਰ ਆਪਣੀ ਮੈਮਰੀ ਵਿੱਚ ਜਿੰਨੀ ਮਾਤਰਾ ਵਿੱਚ ਅੰਕੜੇ ਸਟੋਰ ਕਰ ਸਕਦਾ ਹੈ ਉਸ ਨੂੰ ਉਸ ਦੀ ਸਟੋਰੇਜ ਸਮਰੱਥਾ (Storage Capacity) ਕਿਹਾ ਜਾਂਦਾ ਹੈ। ਕੰਪਿਊਟਰ ਆਪਣੀ ਮੈਮਰੀ ਜਾਂ ਯਾਦਦਾਸ਼ਤ ਵਿੱਚ ਵਿਭਿੰਨ ਪ੍ਰਕਾਰ ਦੇ ਅੰਕੜੇ ਅਤੇ ਸੂਚਨਾਵਾਂ ਸਟੋਰ ਕਰਦਾ ਹੈ। ਇਹਨਾਂ ਅੰਕੜਿਆਂ ਵਿੱਚ ਅੰਕ (ਸਿਫ਼ਰ ਤੋਂ ਨੌਂ ਤੱਕ), ਅੱਖਰ (ਏ ਤੋਂ ਜ਼ੈੱਡ ਤੱਕ), ਚਿੰਨ੍ਹ (Symbols) ਅਤੇ ਵਿਸ਼ੇਸ਼ ਅੱਖਰ ਸ਼ਾਮਿਲ ਹੁੰਦੇ ਹਨ। ਦੂਸਰੇ ਸ਼ਬਦਾਂ ਵਿੱਚ ਕੰਪਿਊਟਰ ਇਹਨਾਂ ਅੱਖਰਾਂ ਨੂੰ ਪ੍ਰਦਰਸ਼ਿਤ ਕਰਨ ਲਈ ਬਾਇਨਰੀ ਪ੍ਰਣਾਲੀ (Binary System) ਦੀ ਵਰਤੋਂ ਕਰਦਾ ਹੈ। ਬਾਇਨਰੀ ਪ੍ਰਣਾਲੀ ਵਿੱਚ ਸਿਰਫ਼ ਦੋ ਅੱਖਰ ਸਿਰਫ਼ (0) ਅਤੇ ਇਕ (1) ਵਰਤੇ ਜਾਂਦੇ ਹਨ।
ਬਾਇਨਰੀ ਪ੍ਰਣਾਲੀ ਦੇ ਸਿਫ਼ਰ ਅਤੇ ਇਕ ਅੰਕਾਂ ਨੂੰ ਬਿੱਟਸ (Bits) ਅਰਥਾਤ ਬਾਇਨਰੀ ਡਿਜ਼ੇਟਸ (Binary Digits) ਕਿਹਾ ਜਾਂਦਾ ਹੈ। ਬਿੱਟ ਨੂੰ ਸਟੋਰੇਜ ਸਮਰੱਥਾ ਦੀ ਸਭ ਤੋਂ ਛੋਟੀ ਮਾਪਕ ਇਕਾਈ ਮੰਨਿਆ ਗਿਆ ਹੈ। 8 ਬਿੱਟਸ ਦੇ ਸਮੂਹ ਨੂੰ ਇਕ ਬਾਈਟ (Byte) ਕਿਹਾ ਜਾਂਦਾ ਹੈ। ਇਸੇ ਤਰ੍ਹਾਂ 1024 ਬਾਈਟਸ ਨੂੰ ਇਕ ਕਿਲੋ ਬਾਈਟ (KB), 1024 ਕਿਲੋ ਬਾਈਟਸ ਨੂੰ ਇਕ ਮੈਗਾ ਬਾਈਟ (MB), 1024 ਮੈਗਾ ਬਾਈਟਸ ਨੂੰ ਇਕ ਗੀਗਾ ਬਾਈਟ (GB) ਅਤੇ 1024 ਗੀਗਾ ਬਾਈਟਸ ਨੂੰ ਇਕ ਟੈਰਾ ਬਾਈਟ (TB) ਕਿਹਾ ਜਾਂਦਾ ਹੈ। ਹੇਠਾਂ ਦਿੱਤੀ ਸਾਰਨੀ ਵਿੱਚ ਸਟੋਰੇਜ ਦੀਆਂ ਵੱਖ-ਵੱਖ ਮਾਪਕ ਇਕਾਈਆਂ ਦਿਖਾਈਆਂ ਗਈਆਂ ਹਨ।
1 ਬਿੱਟ
|
0 ਜਾਂ 1
|
4 ਬਿੱਟਸ
|
1 ਨਿੱਬਲ
|
8 ਬਿੱਟਸ
|
1 ਬਾਈਟ
|
1024 ਬਾਈਟਸ
|
1 ਕਿਲੋ ਬਾਈਟ (KB)
|
1024 ਕਿਲੋ ਬਾਈਟਸ
|
1 ਮੈਗਾ ਬਾਈਟ (MB)
|
1024 ਮੈਗਾ ਬਾਈਟਸ
|
1 ਗੀਗਾ ਬਾਈਟ (GB)
|
1024 ਗੀਗਾ ਬਾਈਟਸ
|
1 ਟੈਰਾ ਬਾਈਟ (TB)
|
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1284, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First