ਮਾਰਕਸ, ਆਧਾਰ ਅਤੇ ਉਸਾਰ ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼

ਮਾਰਕਸ, ਆਧਾਰ ਅਤੇ ਉਸਾਰ (Marx, base and superstructure) ਮਾਰਕਸ ਦੇ ਇਕ ਖਿਆਲ ਨੂੰ ਆਧਾਰ (base) ਅਤੇ ਉਸਾਰ (superstructure) ਦੇ ਵਾਕੰਸ਼ ਵਿੱਚ ਪੇਸ਼ ਕੀਤਾ ਜਾਂਦਾ ਹੈ। ਉਸ ਨੇ ਵੱਖ-ਵੱਖ ਸਮਾਜਿਕ ਸੰਸਥਾਵਾਂ ਦੀ ਗੱਲ ਕਰਦਿਆਂ ਆਰਥਿਕ ਸੰਸਥਾਵਾਂ ਨੂੰ ਪਹਿਲ ਦਿੱਤੀ ਹੈ, ਜਾਂ ਆਧਾਰ ਮੰਨਿਆ ਹੈ, ਅਤੇ ਬਾਕੀ ਦੀਆਂ ਸਮਾਜਿਕ ਸੰਸਥਾਵਾਂ ਸਮਾਜਿਕ, ਸੱਭਿਆਚਾਰਿਕ, ਧਾਰਮਿਕ ਨੂੰ ਇਹਨਾਂ ਉੱਤੇ ਆਧਾਰਿਤ ਦੱਸਿਆ ਹੈ। ਇਸ ਨੂੰ ਆਮ ਤੌਰ ਉੱਤੇ ‘ਆਰਥਿਕ ਨਿਸ਼ਚਿਤਵਾਦ’ ਦੇ ਨਾਮ ਨਾਲ ਨਕਾਰਿਆ ਅਤੇ ਭੰਡਿਆ ਜਾਂਦਾ ਹੈ। ਇਹ ਗਲਤ ਠੱਪਾ ਲਾ ਕੇ ਕੁੱਟਣ ਵਾਲੀ ਗੱਲ ਹੈ। ਸੰਬੰਧਾਂ ਦੀ ਪ੍ਰਥਮਕਤਾ ਨਿਸ਼ਚਿਤਵਾਦ ਨਹੀਂ; ਉਸ ਨੇ ਆਪ ਪਰਵਾਰ, ਰਾਜ ਅਤੇ ਸਮਾਜਿਕ ਬਣਤਰਾਂ ਦੇ ਪਰਸਪਰ ਸੰਬੰਧਾਂ ਦੀ ਗੱਲ ਕੀਤੀ ਹੈ ਅਤੇ ਸਮਾਜ- ਵਿਗਿਆਨੀ ਆਪ ਇਹ ਸਬੰਧ ਸਮਝਣ ਦੇ ਯਤਨ ਕਰਦੇ ਹਨ।


ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 1699, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.