ਮਾਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਲ (ਨਾਂ,ਪੁ) 1 ਡੰਗਰ; ਪਸ਼ੂ 2 ਸਮਾਨ; ਅਸਬਾਬ 3 ਧਨ, ਦੌਲਤ 4 ਲਵੇਰਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9799, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਾਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਾਲ [ਨਾਂਪੁ] ਡੰਗਰ , ਪਸ਼ੂ; ਧਨ , ਦੌਲਤ; ਸਮਾਨ, ਅਸਬਾਬ; ਚੀਜ਼, ਵਸਤ; ਲਗਾਨ, ਮਾਲਗੁਜ਼ਾਰੀ; ਉਤਪਾਦਨ , ਜਿਨਸ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਾਲ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Goods_ਮਾਲ: ਮਾਲਵਿਕਰੀ ਐਕਟ, 1930 ਦੀ ਧਾਰਾ 2 (7) ਵਿਚ ਯਥਾ-ਪਰਿਭਾਸ਼ਤ ਮਾਲ ਦਾ ਮਤਲਬ ਹੈ ਨਾਲਸ਼ਯੋਗ ਦਾਅਵਿਆਂ ਅਤੇ ਧਨ ਤੋਂ ਬਿਨਾਂ ਹੋਰ ਹਰਿਕ ਕਿਸਮ ਦੀ ਚੁੱਕਵੀਂ ਸੰਪਤੀ; ਅਤੇ ਇਸ ਵਿਚ ਸ਼ਾਮਲ ਹਨ ਸਟਾਕ ਅਤੇ ਹਿੱਸੇ, ਉਗਦੀਆਂ ਫ਼ਸਲਾਂ , ਘਾਹ ਅਤੇ ਭੋਂ-ਬੱਧ ਜਾਂ ਉਸ ਦਾ ਭਾਗ ਰੂਪ ਅਜਿਹੀਆਂ ਚੀਜ਼ਾਂ ਜਿਨ੍ਹਾਂ ਦਾ ਵਿਕਰੀ ਤੋਂ ਪਹਿਲਾਂ ਜਾਂ ਵਿਕਰੀ ਦੇ ਮੁਆਇਦੇ ਅਧੀਨ ਭੋਂ ਤੋਂ ਅਲੱਗ ਕੀਤੇ ਜਾਣ ਦਾ ਕਰਾਰ ਕੀਤਾ ਗਿਆ ਹੈ।’’

       ਉਪਰੋਕਤ ਤੋਂ ਇਲਾਵਾ ਵਖ ਵਖ ਐਕਟਾਂ ਵਿਚ ਉਨ੍ਹਾਂ ਐਕਟਾਂ ਦੀਆਂ ਲੋੜ ਅਨੁਸਾਰ ਮਾਲ ਸ਼ਬਦ ਨੂੰ ਪਰਿਭਾਸ਼ਤ ਕੀਤਾ ਗਿਆ ਹੈ। ਇਸ ਗੱਲ ਦੇ ਸਨਮੁਖ ਬਲੈਕ ਦੀ ਲਾ ਡਿਕਸ਼ਨਰੀ ਵਿਚ ਇਸ ਬਾਰੇ ਕਿਹਾ ਗਿਆ ਹੈ ਕਿ ਇਕ ਸ਼ਬਦ ਦੇ ਅਰਥ ਅਤੇ ਮਜ਼ਮੂਨ ਵਖ ਵਖ ਹੋ ਸਕਦਾ ਹੈ। ਇਸ ਵਿਚ ਜ਼ਾਤੀ ਜਾਇਦਾਦ (personal property) ਦੀ ਹਰ ਜਾਤੀ ਸ਼ਾਮਲ ਕੀਤੀ ਜਾ ਸਕਦੀ ਹੈ ਜਾਂ ਇਸ ਨੂੰ ਸੰਕੁਚਿਤ ਅਰਥ ਵੀ ਦਿੱਤੇ ਜਾ ਸਕਦੇ ਹਨ। ਇਸ ਵਿਚ ਪਰਤੱਖ ਚੀਜ਼ਾਂ ਤੋਂ ਇਲਾਵਾ ਮੁਲਵਾਨ ਅਪਰਤਖ ਚੀਜ਼ਾਂ ਵੀ ਆ ਸਕਦੀਆ ਹਨ।

       ‘ਦ ਟਰੇਡ ਮਾਰਕਸ ਐਕਟ, 1999 ਦੀ ਧਾਰਾ 2 (ਜੇ) ਅਨੁਸਾਰ ਮਾਲ ਦਾ ਮਤਲਬ ਹੈ ਕੋਈ ਚੀਜ਼ ਜੋ ਵਪਾਰ ਜਾਂ ਨਿਰਮਾਣ ਦਾ ਵਿਸ਼ਾ ਹੈ।

       ਇਸ ਸ਼ਬਦ ਦੇ ਅਰਥਾਂ ਦੀ ਵਿਸ਼ਾਲਤਾ ਦਾ ਅੰਦਾਜ਼ਾ ਐਸੋਸੀਏਟਿਡ ਸੀਮਿੰਟ ਕੰਪਨੀਜ਼ ਲਿਮਟਿਡ ਬਨਾਮ ਕਮਿਸ਼ਨਰ ਆਫ਼ ਕਸਟਮਜ਼ (ਏ ਆਈ ਆਰ 2001 ਐਸ ਸੀ 862) ਤੋਂ ਲਾਇਆ ਜਾ ਸਕਦਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਜਦੋਂ ਇਕ ਪ੍ਰੋਫ਼ੈਸਰ ਲੈਕਚਰ ਦਿੰਦਾ ਹੈ ਤਾਂ ਲੈਕਚਰ ਮਾਲ ਨਹੀਂ ਹੁੰਦਾ ਲੇਕਿਨ ਜਦੋਂ ਉਸ ਹੀ ਲੈਕਚਰ ਨੂੰ ਪੁਸਤਕ ਰੂਪ ਦੇ ਦਿੱਤਾ ਜਾਂਦਾ ਹੈ ਤਾਂ ਉਹ ਮਾਲ ਬਣ ਜਾਂਦਾ ਹੈ। ਇਸ ਹੀ ਕੇਸ ਅਨੁਸਾਰ ਗਾਇਕ ਦੀ ਗਾਇਕੀ ਉਸ ਰੂਪ ਵਿਚ ਮਾਲ ਨਹੀਂ ਹੈ ਲੇਕਿਨ ਜਦੋਂ ਉਸ ਦੀ ਡਿਸਕ ਬਣਾ ਲਈ ਜਾਂਦੀ ਹੈ ਤਾਂ ਉਹ ਮਾਲ ਬਣ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਮਾਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮਾਲ (ਸੰ.। ਸੰਸਕ੍ਰਿਤ ਮਾਲ=ਮਾਲਾ। ਪੰਜਾਬੀ ਮਾਲ੍ਹ=ਟਿੰਡਾਂ ਦੀ ਮਾਲਾ ਜੋ ਵਗਦੇ ਖੂਹ ਨੂੰ ਪਾਂਦੇ ਹਨ) ੧. ਖੂਹ ਦੀ ਮਾਲ੍ਹ। ਯਥਾ-‘ਕਰ ਹਰਿਹਟ ਮਾਲ ਟਿੰਡ ਪਰੋਵਹੁ ਤਿਸੁ ਭੀਤਰਿ ਮਨੁ ਜੋਵਹੁ’।

੨. ਸੰ.। ਫ਼ਾਰਸੀ ਰੱਬ ਤੋਂ ਸਿਵਾ ਜਿਸ ਸ਼ੈ ਵਲ ਮਨ ਮਾਇਲ ਹੋਵੇ ਉਹ ਮਾਲ ਹੈ) ਮਾਲ, ਉਹ ਸਾਮਾਨ ਜਿਨ੍ਹਾਂ ਦੀ ਮਾਲਕੀ ਨਾਲ ਆਦਮੀ ਧਨੀ ਹੋਵੇ। ਉਹ ਦੌਲਤ ਪਦਾਰਥ ਬੀ ਹੈ ਤੇ ਗਉ ਮਹਿਂ ਆਦਿ ਜਾਨਵਰ ਬੀ ਮਾਲ ਹਨ। ਜਾਇਦਾਦ , ਦੌਲਤ। ਯਥਾ-‘ਮਾਲੁ ਮੁਸਾਵੈ’। ਮਾਲ ਤੋਂ ਮਨ ਨੂੰ ਸਾਫ ਕਰੇ।           ਦੇਖੋ , ‘ਅਵਲਿ’

ਤਥਾ-‘ਮਨੁ ਮੋਤੀ ਹੈ ਤਿਸਕਾ ਮਾਲੁ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.