ਮਾਲਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਲਕ (ਨਾਂ,ਪੁ) 1 ਕਿਸੇ ਚੀਜ਼ ਦੀ ਮਲਕੀਅਤ ਰੱਖਣ ਵਾਲਾ 2 ਪਤੀ; ਖਾਵੰਦ 3 ਰੱਬ; ਪਰਮਾਤਮਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6627, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਾਲਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾਲਕ [ਨਾਂਪੁ] ਉਹ ਵਿਅਕਤੀ ਜਿਸ ਕੋਲ਼ ਕਿਸੇ ਵਸਤੂ ਦੀ ਮਲਕੀਅਤ ਹੋਵੇ, ਸੁਆਮੀ; ਪਤੀ; ਰੱਬ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6608, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾਲਕ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Malik_ਮਾਲਕ: ਸਰਜੂ ਬਾਲਾ ਦੇਬੀ ਬਨਾਮ ਜਿਉਤਿਰਮੋਈ ਦੇਬੀ (ਏ ਆਈ ਆਰ 1931 ਪ੍ਰੀ. ਕੌ. 170) ਅਨੁਸਾਰ ਜੇਕਰ ਪ੍ਰਸੰਗ ਵਿਚ ਇਸ ਦੇ ਉਲਟ ਇਰਾਦਾ ਪਰਗਟ ਕਰਨ ਵਾਲੀ ਕੋਈ ਗੱਲ ਨ ਹੋਵੇ ਤਾਂ ਸ਼ਬਦ ‘ਮਾਲਕ’ ਦਾ ਅਰਥ ਪੂਰੇ ਮਾਲਕਾਨਾ ਹੱਕਾਂ ਤੋਂ ਹੈ।
ਨਵਨੀਤ ਨਾਲ ਉਰਫ਼ ਰੰਗੀ ਬਨਾਮ ਗੋਕੁਲ (ਏ ਆਈ ਆਰ 1976 ਐਸ ਸੀ 794) ਅਨੁਸਾਰ ਜਦੋਂ ਮਾਲਕ ਸ਼ਬਦ ਦੀ ਵਰਤੋਂ ਵਸੀਅਤ ਜਾਂ ਕਿਸੇ ਹੋਰ ਦਸਤਾਵੇਜ਼ ਵਿਚ ਵਸੀਅਤਪਾਤਰ ਜਾਂ ਦਾਨ_ਪਾਤਰ ਦੀ ਉਹ ਪੋਜ਼ੀਸ਼ਨ ਬਿਆਨ ਕਰਨ ਲਈ ਕੀਤੀ ਗਈ ਹੋਵੇ ਜਿਸ ਵਿਚ ਉਹ ਵਸੀਅਤੀ ਜਾਂ ਦਾਨ ਕੀਤੀ ਸੰਪਤੀ ਧਾਰਨ ਕਰੇਗਾ ਤਾਂ ਉਸ ਬਾਰੇ ਕਰਾਰ ਦਿੱਤਾ ਜਾ ਚੁੱਕਾ ਹੈ ਕਿ ਉਹ ਪੂਰੇ ਮਾਲਕਾਨਾ ਹੱਕ ਰੱਖੇਗਾ, ਜਿਸ ਵਿਚ ਇੰਤਕਾਲ ਕਰਨ ਦੇ ਹੱਕ ਸ਼ਾਮਲ ਹਨ; ਪਰ ਇਹ ਤਦ ਜੇ ਪ੍ਰਸੰਗ ਤੋਂ, ਆਲੇ ਦੁਆਲੇ ਦੇ ਹਾਲਾਤ ਤੋਂ ਇਹ ਸੰਕੇਤ ਨ ਮਿਲਦਾ ਹੋਵੇ ਕਿ ਪੂਰੇ ਮਾਲਕਾਨਾ ਹੱਕ ਪ੍ਰਦਾਨ ਕਰਨ ਦਾ ਇਰਾਦਾ ਨਹੀਂ ਸੀ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6255, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First