ਮਾੜੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾੜੀ (ਨਾਂ,ਇ) 1 ਹਵੇਲੀ; ਅਟਾਰੀ 2 ਗੁੱਗੇ ਪੀਰ ਦਾ ਪੂਜਾ-ਸਥਾਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5470, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮਾੜੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮਾੜੀ [ਨਾਂਇ] ਮੜ੍ਹੀ ਉੱਤੇ ਬਣੀ ਸਮਾਧ; ਹਵੇਲੀ , ਚੁਬਾਰਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮਾੜੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮਾੜੀ : ਸਥਾਨਕ ਦੇਵਤਿਆਂ ਦੇ ਸਥਾਨ ਨੂੰ ਮਾੜੀ ਕਿਹਾ ਜਾਂਦਾ ਹੈ। ਇਹ ਦੋ ਕੁ ਹੱਥ ਉੱਚੀ ਇੱਟਾਂ ਦੀ ਬਣੀ ਹੁੰਦੀ ਹੈ। ਇਸ ਦੇ ਉੱਤੇ ਚੂਨਾ ਫੇਰਿਆ ਹੋਇਆ ਹੁੰਦਾ ਹੈ। ਇਸ ਦੇ ਉੱਪਰ ਅੰਡੇਕਾਰ ਗੁਲਾਈ ਬਣੀ ਹੁੰਦੀ ਹੈ। ਇਸ ਵਿਚ ਕੋਈ ਬੁੱਤ ਨਹੀਂ ਰਖਿਆ ਹੁੰਦਾ ਸਿਰਫ਼ ਦੀਵਾ ਬਾਲ ਕੇ ਰੱਖਣ ਦੀ ਥਾਂ ਹੁੰਦੀ ਹੈ। ਬਹੁਤੀਆਂ ਮਾੜੀਆਂ ਗੁੱਗਾ ਪੀਰ (ਸੱਪ) ਨਾਲ ਸਬੰਧਤ ਹੁੰਦੀਆਂ ਹਨ ਜਾਂ ਫਿਰ ਪੂਜਣ ਵਾਲਿਆਂ ਦੇ ਵੱਡੇ ਵਡੇਰਿਆਂ ਨਾਲ ਸਬੰਧਤ ਹੁੰਦੀਆਂ ਹਨ। ਪੰਜਾਬ ਵਿਚ ਛਪਾਰ ਦਾ ਮੇਲਾ ਗੁੱਗਾ ਮਾੜੀ ਤੇ ਹੀ ਲਗਦਾ ਹੈ ਜਿਥੇ ਬਹੁਤ ਭਾਰੀ ਇਕੱਠ ਹੁੰਦਾ ਹੈ। ਇਸ ਨੂੰ ਮੜ੍ਹੀ ਵੀ ਆਖਿਆ ਜਾਂਦਾ ਹੈ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-15-04-19-39, ਹਵਾਲੇ/ਟਿੱਪਣੀਆਂ: ਹ. ਪੁ. –ਪੰਜਾਬ ਦੀ ਲੋਕ ਯਾਤਰਾ–ਵਣਜਾਰਾ ਬੇਦੀ : 44; ਮ. ਕੋ.
ਵਿਚਾਰ / ਸੁਝਾਅ
Please Login First