ਮਿਲਾਵਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਲਾਵਟ (ਨਾਂ,ਇ) ਰਲਾ; ਖੋਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6124, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਮਿਲਾਵਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਮਿਲਾਵਟ [ਨਾਂਇ] ਮਿਸ਼ਰਨ ਬਣਾਉਣ ਦਾ ਭਾਵ; ਖ਼ਾਲਸ ਵਸਤੂ ਵਿੱਚ ਹੋਰ ਕੋਈ ਭੈੜੀ ਸਸਤੀ ਵਸਤੂ ਮਿਲ਼ਾਉਣ ਦਾ ਭਾਵ, ਰਲ਼ਾ, ਖੋਟ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਮਿਲਾਵਟ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Adulteration_ਮਿਲਾਵਟ: ਮੋਟੇ ਤੌਰ ਤੇ ਮਿਲਾਵਟ ਦਾ ਮਤਲਬ ਹੈ ਕਿਸੇ ਅਜਿਹੀ ਚੀਜ਼ ਵਿਚ ਜੋ ਇਕ ਵਖਰੀ ਚੀਜ਼ ਹੋਣੀ ਤਾਤਪਰਜਤ ਹੈ, ਉਸ ਦਾ ਵਜ਼ਨ, ਆਕਾਰ, ਦਿੱਖ ਬਦਲਣ ਲਈ ਉਸ ਵਿਚ ਕੋਈ ਨਾਕਾਰਾ ਜਾਂ ਉਸ ਤੋਂ ਸਸਤੀ ਚੀਜ਼ ਮਿਲਾ ਦੇਣਾ। ਮਿਲਾਵਟ ਕਰਨ ਨੂੰ ਖਾਧ ਪਦਾਰਥਾਂ ਵਿਚ ਮਿਲਾਵਟ ਨਿਵਾਰਣ ਐਕਟ 1954 ਦੀ ਧਾਰਾ 2 (ia) ਵਿਚ ਪਰਿਭਾਸ਼ਤ ਕੀਤਾ ਗਿਆ ਹੈ। ਮਿਲਾਵਟ ਨਿਵਾਰਣ ਦਾ ਮੁੱਖ ਉਦੇਸ਼ ਖਾਧ ਪਦਾਰਥਾਂ ਵਿਚ ਮਨੁੱਖੀ ਸਿਹਤ ਲਈ ਹਾਨੀਕਾਰਕ ਪਦਾਰਥਾਂ ਦੀ ਮਿਲਾਵਟ ਨੂੰ ਰੋਕਣਾ ਹੈ। ਜੇ ਵਿਕਰੀਕਾਰ ਦੁਆਰਾ ਖ਼ਰੀਦਦਾਰ ਕੋਲ ਵੇਚੀ ਗਈ ਚੀਜ਼ ਉਸ ਪ੍ਰਕਿਰਤੀ, ਪਦਾਰਥ ਅਤੇ ਗੁਣ ਵਾਲੀ ਨਹੀਂ ਹੈ ਜੋ ਦਰਸਾਈ ਗਈ ਹੈ ਤਾਂ ਉਹ ਮਿਲਾਵਟੀ ਚੀਜ਼ ਕਹੀ ਜਾਵੇਗੀ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.