ਮੁਹਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੁਹਤ (ਸੰ.। ਦੇਸ਼ ਭਾਸ਼ਾ। ਅ਼ਰਬੀ ਮੁਹਲਤ। ਸੰਸਕ੍ਰਿਤ ਮੁਹੂਰਤ੍ਤ। ਪੰਜਾਬੀ ਮੁਹਤ) ਸਮੇਂ ਦਾ ਇਕ ਛੋਟਾ ਜਿਹਾ ਹਿੱਸਾ , ਅੱਧੀ ਘੜੀ। ਕਈ ੧੨ ਖਿਨਾਂ ਦਾ ਮਹੂਰਤ ਦੱਸਦੇ ਹਨ*। ੩੦ ਮਹੂਰਤਾਂ ਦਾ ਇਕ ਦਿਨ ਰਾਤ ਹੁੰਦਾ ਹੈ। ਯਥਾ-‘ਘੜੀ ਮੁਹਤ ਕਾ ਪਾਹੁਣਾ’।

ਦੇਖੋ, ‘ਮੂਰਤ’

----------

* ਅਜ ਕਲ ਦੇ ਲੇਖੇ ੪੮ ਮਿੰਟਾਂ ਦਾ ਮਹੂਰਤ ਹੁੰਦਾ ਹੈ। ਗਿਆਨੀ ਮੂਰਤ ਦਾ ਦੋ ਘੜੀ ਤੇ ਮੁਹਤ ਦਾ ਅੱਧੀ ਘੜੀ ਭੀ ਅਰਥ ਕਰਦੇ ਹਨ। ਕਵੀ ਸੰਤੋਖ ਸਿੰਘ ਜੀ ਨੇ ਮਹੂਰਤ ਤੇ ਸਾਲ ਆਦਿ ਦਾ ਹਿਸਾਬ ਇਹ ਲਿਖਿਆ ਹੈ- ੧੮ ਨਿਮੇਖ=੧ ਕਾਸ੍ਟਾ। ੩੦ ਕਾਸ੍ਟਾ=੧ ਕਲਾ। ੩੦ ਕਲਾ=੧ ਛਿਨ। ੧੨ ਛਿਨ=੧ ਮਹੂਰਤ। ੩੦ ਮਹੂਰਤ=੧ ਦਿਨ ਰਾਤ। ੧੫ ਦਿਨ ਰਾਤ=੧ ਪੱਖ। ੨ ਪੱਖ=੧ ਮਹੀਨਾ। ੨ ਮਹੀਨੇ=੧ ਰੁਤ। ੩ ਰੁਤ=੧ ਐਨ। ੨ ਐਨ=੧ ਸਾਲ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 12797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਮੋਹਤ ਮਤਲਬ


Manpreet Singh, ( 2022/08/30 07:3455)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.