ਮੁੰਦਰਾਂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੁੰਦਰਾਂ (ਨਾਂ,ਇ,ਬ) 1 ਯੋਗੀਆਂ ਦੇ ਕੰਨਾਂ ਵਿੱਚ ਪਹਿਰੇ ਵੱਡੇ ਕੁੰਡਲ 2 ਬਲੌਰ, ਗੈਂਡੇ ਦੇ ਸਿੰਗ ਜਾਂ ਸੋਨੇ ਆਦਿ ਦੇ ਬਣਾਏ ਕਰਣ ਕੁੰਡਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਮੁੰਦਰਾਂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਮੁੰਦਰਾਂ : ਮੁੰਦਰੀ ਦੀ ਸ਼ਕਲ ਦੇ ਕੁੰਡਲ ਜੋ ਜੋਗੀ ਕੰਨ ਵਿਚ ਪਾਉਂਦੇ ਹਨ। ਇਹ ਕਿਸੇ ਧਾਤ, ਬਲੌਰ ਜਾਂ ਗੈਂਡੇ ਦੇ ਸਿੰਗਾਂ ਦੀਆਂ ਬਣੀਆਂ ਹੁੰਦੀਆਂ ਹਨ। ਜੋਗੀਆਂ ਅਨੁਸਾਰ ਮੁੰਦਰਾਂ ਪਾਉਣ ਨਾਲ ਉਨ੍ਹਾਂ ਉੱਤੇ ਸ਼ਿਵ ਜੀ ਦੀ ਬਖਸ਼ਿਸ਼ ਦੀ ਮੁਹਰ ਲਗ ਜਾਂਦੀ ਹੈ ਅਤੇ ਉਹ ਆਤਮ ਵਿਸ਼ਵਾਸ਼ ਭਰਪੂਰ ਸੰਜਮੀ ਜੀਵਨ ਜਿਉਣ ਲਾਇਕ ਹੋ ਜਾਂਦੇ ਹਨ।
ਗੁਰਮਤਿ ਵਿਚਾਰਧਾਰਾ ਅਨੁਸਾਰ ਅਸਲ ਮੁੰਦਰਾਂ ਪ੍ਰਭੂ ਦੀ ਸ਼ਰਨ ਵਿਚ ਰਹਿ ਕੇ ਮਿਹਨਤ ਕਰਦੀਆਂ ਹਨ :–
ਸਰਮੈ ਦੀਆਂ ਮੁੰਦਰਾਂ ਕੰਨੀ ਪਾਇ ਜੋਗੀ ਖਿੰਥਾ ਕਰਿ ਤੂ ਦਇਆ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-11-05-31, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First