ਮੂਸੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਮੂਸੇ (ਸੰ.। ਦੇਸ਼ ਭਾਸ਼ਾ) ੧. ਇਹ ਇਕ ਧਰਮੀ ਸੂਰਮੇ ਰਾਠ ਦਾ ਨਾਉਂ ਹੈ, ਜਿਸਨੇ ਆਪਣੀ ਮੰਗ ਦੀ ਇਸਤ੍ਰੀ ਨੂੰ ਜੋ ਕਿਸੇ ਕਾਰਨ ਕਰ ਰਾਣੇ ਨਾਲ ਵਿਵਾਹੀ ਗਈ ਸੀ , ਸਣੇ ਰਾਣੇ ਦੇ ਤੇ ਸਹਾਇਕਾਂ ਦੇ ਕੈਦ ਕਰ ਲਿਆਂਦਾ ਸੀ ਤੇ ਫਿਰ ਉਸ ਇਸਤ੍ਰੀ ਦਾ ਸੱਤ ਰਖਿਆ ਤੇ ਗਹਿਣੇ ਬਸਤ੍ਰ ਦੇਕੇ ਰਾਣੇ ਨਾਲ ਹੀ ਟੋਰ ਦਿੱਤੀ ਸੀ। ਇਸ ਧਰਮੀ ਸੂਰਮੇ ਦੀ ਵਾਰ ਢਾਢੀਆਂ ਨੇ ਗਾਂਵੀ। ਉਸ ਵਾਰ ਦੀ ਸੁਰ ਉਤੇ ਗਾਉਣ ਲਈ ਕਾਨੜੇ ਦੀ ਵਾਰ ਤੇ ਸਤਿਗੁਰਾਂ ਨੇ ਧੁਨਿ ਲਿਖੀ* ਯਥਾ-‘ਮੂਸੇ ਕੀ ਵਾਰ ਕੀ ਧੁਨੀ ’।

੨. (ਦੇਖੋ, ਮੂਸੀਐ) ਠੱਗੇ ਗਏ। ਯਥਾ-‘ਇਹਿ ਓਰੈ ਮੂਸੇ’।

----------

* ਦੇਖੋ ਬਾਣੀ ਬੇਉਰਾ ਕ੍ਰਿਤ ਡਾਕਟਰ ਚਰਨ ਸਿੰਘ ਜੀ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11350, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.