ਮੇਲਾਨ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Collation_ਮੇਲਾਨ: ਜਿਸ ਸੰਪਤੀ ਦਾ ਉੱਤਰ-ਅਧਿਕਾਰ ਖੁਲ੍ਹਿਆ ਹੈ ਉਸ ਨੂੰ ਕਿਸੇ ਵਾਰਸ ਦੁਆਰਾ ਉਹ ਚੀਜ਼/ਸੰਪਤੀ ਮੋੜਨਾ ਜੋ ਉਸ ਨੂੰ ਪਹਿਲਾਂ ਮਿਲ ਚੁੱਕੀ ਹੈ ਤਾਂ ਜੋ ਉਹ ਬਾਕੀ ਸੰਪਤੀ ਦੇ ਨਾਲ ਵੰਡੀ ਜਾ ਸਕੇ। ਇਹ ਮੋੜ ਮੁੜਾਈ ਵਾਸਤਵਿਕ ਵੀ ਹੋ ਸਕਦੀ ਹੈ ਅਤੇ ਫ਼ਰਜ਼ ਵੀ ਕੀਤੀ ਜਾ ਸਕਦੀ ਹੈ। ਇਸ ਦਾ ਉਦੇਸ਼ ਸਭ ਵਾਰਸਾਂ ਨੂੰ ਬਰਾਬਰ ਧਰਾਤਲ ਤੇ ਲਿਆਉਣਾ ਹੁੰਦਾ ਹੈ। ਪਰ ਜੋ ਚੀਜ਼ਾਂ ਕਿਸੇ ਵਾਰਸ ਨੇ ਵਡੇਰੇ ਤੋਂ ਮੁਲਵਾਨ ਬਦਲ ਦੇ ਕੇ ਲਈਆਂ ਹੁੰਦੀਆਂ ਹਨ ਉਹ ਵਾਪਸ ਨਹੀਂ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਜੇ ਕੋਈ ਅਜਿਹਾ ਸਹਿ-ਵਾਰਸ ਜਿਸ ਨੂੰ ਉੱਤਰ ਅਧਿਕਾਰ ਤੋਂ ਪਹਿਲਾਂ ਕੋਈ ਚੀਜ਼ ਮਿਲ ਚੁੱਕੀ ਹੈ, ਫ਼ੈਸਲਾ ਕਰਦਾ ਹੈ ਕਿ ਉਹ ਉੱਤਰ ਅਧਿਕਾਰ ਵਿਚ ਕੁਝ ਨਹੀਂ ਲਵੇਗਾ, ਉਸ ਲਈ ਵੀ ਪਹਿਲਾਂ ਲਈ ਚੀਜ਼ ਵਾਪਸ ਮੋੜਨੀ ਜ਼ਰੂਰੀ ਨਹੀਂ ਰਹਿ ਜਾਂਦੀ।
2. ਉਤਾਰੇ ਦਾ ਮੂਲ ਦੇ ਨਾਲ ਮੇਲਾਨ ਤਾਂ ਜੋ ਉਸ ਦਾ ਦਰੁਸਤ ਹੋਣਾ ਸੁਨਿਸਚਿਤ ਕੀਤਾ ਜਾ ਸਕੇ; ਜਾਂ ਮੇਲਾਨ ਕਰਨ ਵਾਲੇ ਅਫ਼ਸਰ ਦੀ ਰਿਪੋਰਟ (ਵਾਰਟਨ ਦੀ ਕਾਨੂੰਨੀ ਡਿਕਸ਼ਨਰੀ 1976 ਪੰਨਾ 210)।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 744, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First