ਮੈਨੇਜਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਮੈਨੇਜਰ [ਨਾਂਪੁ] ਸੰਚਾਲਕ, ਪ੍ਰਬੰਧਕ, ਕਰਿੰਦਾ, ਚਾਲਕ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8854, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਮੈਨੇਜਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Manager_ਮੈਨੇਜਰ: ਕਿਸੇ ਕੰਪਨੀ ਜਾਂ ਕਾਰਪੋਰੇਸ਼ਨ ਦੇ ਸਬੰਧ ਵਿਚ ਮੈਨੇਜਰ ਦਾ ਮਤਲਬ ਹੈ ਉਹ ਵਿਅਕਤੀ ਜਿਸ ਕੋਲ ਕਾਰਪੋਰੇਸ਼ਨ ਦਾ ਚਾਰਜ ਹੁੰਦਾ ਹੈ ਅਤੇ ਜੋ ਉਸ ਦੇ ਕਾਰੋਬਾਰ ਨੂੰ ਕੰਟਰੋਲ ਕਰਦਾ ਹੈ ਜਾਂ ਜਿਸ ਪਾਸ ਕਾਰਪੋਰੇਸ਼ਨ ਦੀਆਂ ਸ਼ਾਖ਼ਾਵਾਂ, ਡਵੀਜ਼ਨਾਂ ਜਾਂ ਵਿਭਾਗਾਂ ਦਾ ਕੰਟਰੋਲ ਹੁੰਦਾ ਹੈ ਅਤੇ ਜਿਸ ਨੂੰ ਕਿਸੇ ਹਦ ਤਕ ਆਪਣੇ ਵਿਵੇਕ ਅਤੇ ਨਿਰਨੇ ਅਨੁਸਾਰ ਕੰਮ ਕਰਨ ਦਾ ਇਖ਼ਤਿਆਰ ਹਾਸਲ ਹੁੰਦਾ ਹੈ।
ਮੈਨੇਜਰ ਉਸ ਸੰਸਥਾ ਦੀ ਸਰਵ-ਉਚ ਅਥਾਰਿਟੀ , ਭਾਵੇਂ ਉਹ ਡਾਇਰੈਕਟਰਾਂ ਦੇ ਬੋਰਡ ਜਾਂ ਕਾਰਜਪਾਲਕ ਕਮੇਟੀ ਆਦਿ ਦੇ ਕਿਸੇ ਵੀ ਨਾਂ ਨਾਲ ਜਾਣੀ ਜਾਂਦੀ ਹੋਵੇ ਦੇ ਤਾਬੇ ਹੁੰਦਾ ਹੈ ਅਤੇ ਕੰਪਨੀ ਦੇ ਕੰਮ-ਕਾਰ ਦੀ ਸਾਰੀ ਜ਼ਿੰਮੇਵਾਰੀ ਉਸ ਦੀ ਹੁੰਦੀ ਹੈ। ਇਹ ਜ਼ਿੰਮੇਵਾਰੀ ਕਿਸੇ ਇਕ ਡਾਇਰੈਕਟਰ ਨੂੰ ਵੀ ਸੌਂਪੀ ਜਾ ਸਕਦੀ ਹੈ ਅਤੇ ਉਸ ਦਾ ਪਦ-ਨਾਮ ਕੁਝ ਹੋਰ ਵੀ ਹੋ ਸਕਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First