ਮੰਗਣ ਤੇ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
On demand_ਮੰਗਣ ਤੇ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਇਸ ਦਾ ਮਤਲਬ ਹੈ ਜਦੋਂ ਉਹ ਬਿਲ ਪੇਸ਼ ਕੀਤਾ ਅਥਵਾ ਵਿਖਾਇਆ ਜਾਵੇ ਜਾਂ ਅਦਾਇਗੀ ਲਈ ਬੇਨਤੀ ਕੀਤੇ ਜਾਣ ਤੇ ਹੈ।
ਜਦੋਂ ਪਰਨੋਟ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ ਜਾਵੇ ਤਾਂ ਇਸ ਦਾ ਮਤਲਬ ਫ਼ੌਰੀ ਤੌਰ ਤੇ ਅਦਾਇਗੀਯੋਗ ਲਿਆ ਜਾਂਦਾ ਹੈ ਅਤੇ ਵਾਸਤਵ ਵਿਚ ਕੀਤੇ ਜਾਣ ਦੀ ਲੋੜ ਨਹੀਂ ਹੁੰਦੀ। ਸਾਧਾਰਨ ਤੌਰ ਤੇ ਵੀ ਜਦੋਂ ਧਨ ਮੰਗਣ ਤੇ ਅਦਾਇਗੀਯੋਗ ਦੱਸਿਆ ਜਾਵੇ ਤਾਂ ਉਹ ਬਿਨਾਂ ਕਿਸੇ ਮੰਗ ਦੇ ਫ਼ੌਰਨ ਅਦਾਇਗੀਯੋਗ ਹੁੰਦਾ ਹੈ ਅਤੇ ਰਿਣੀ ਲਈ ਜ਼ਰੂਰੀ ਹੁੰਦਾ ਹੈ ਕਿ ਉਹ ਵਾਜਬ ਸਮੇਂ ਦੇ ਅੰਦਰ ਲਹਿਣੇਦਾਰ ਨੂੰ ਲੱਭੇ ਅਤੇ ਅਦਾਇਗੀ ਕਰੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1868, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First