ਮੱਲਣ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਮੱਲਣ (ਪਿੰਡ): ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਦਾ ਇਕ ਪਿੰਡ ਜੋ ਜੈਤੋ ਤੋਂ 14 ਕਿ.ਮੀ. ਦੱਖਣ-ਪੱਛਮ ਵਲ ਸਥਿਤ ਹੈ। ਸਥਾਨਕ ਰਵਾਇਤ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਵਲ ਜਾਂਦੇ ਹੋਇਆਂ ਪਿੰਡ ਤੋਂ ਬਾਹਰ ਉਤਰ ਵਾਲੇ ਪਾਸੇ ਠਹਿਰੇ ਸਨ। ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਹੁਣਗੁਰਦੁਆਰਾ ਰਾਮਸਰ ਪਾਤਿਸ਼ਾਹੀ ਦਸ ’ ਬਣਿਆ ਹੋਇਆ ਹੈ।

ਇਸ ਪਿੰਡ ਵਿਚ ਬਾਬਾ ਕੌਲ ਸੋਢੀ ਦੇ ਵੰਸ਼ਜ ਜਾਗੀਰਦਾਰ ਹਨ। ਜੈਤੋ ਦੇ ਮੋਰਚੇ ਵੇਲੇ ਸਿੰਘਾਂ ਦੇ ਜੱਥੇ ਰਾਤ ਵੇਲੇ ਇਥੇ ਠਹਿਰਦੇ ਸਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5052, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਮੱਲਣ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੱਲਣ : ਇਹ ਜ਼ਿਲ੍ਹਾ ਮੁਕਤਸਰ ਵਿਚ ਜੈਤੋਂ ਮੁਕਤਸਰ ਸੜਕ (ਗੁਰੂ ਗੋਬਿੰਦ ਸਿੰਘ ਮਾਰਗ) ਉੱਪਰ ਜੈਤੋਂ ਤੋਂ 10 ਕਿ. ਮੀ. ਅਤੇ ਗਿੱਦੜਬਾਹਾ ਤੋਂ 24 ਕਿ. ਮੀ. ਦੀ ਦੂਰੀ ਤੇ ਸਥਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਵੱਲ ਜਾਂਦੇ ਸਮੇਂ ਇਥੇ ਕੁਝ ਦੇਰ ਠਹਿਰੇ ਸਨ। ਜਦ ਗੁਰੂ ਜੀ ਸਿੱਖਾਂ ਸਮੇਤ ਇਸ ਪਿੰਡ ਕੋਲੋਂ ਲੰਘੇ ਤਾਂ ਰਸਤੇ ਵਿਚ ਚੌਧਰੀ ਜੁਗਰਾਜ ਵੜਿੰਗ ਖੜ੍ਹਾ ਸੀ। ਸਿੱਖਾਂ ਨੇ ਆਖਿਆ ‘‘ਜੋਗਿਆ ਗੁਰੂ ਜੀ ਦਾ ਪਤਾ ਤੁਰਕਾਂ ਨੂੰ ਨਾ ਦੱਸੀ’’। ਉਸ ਨੇ ‘‘ਅੱਛਾ ਜੀ’’ ਕਹਿ ਤਾਂ ਦਿੱਤਾ ਪਰ ਜਦ ਗੁਰੂ ਜੀ ਦਾ ਪਿੱਛਾ ਕਰਦੇ ਤੁਰਕ ਉਥੇ ਪਹੁੰਚੇ ਤਾਂ ਉਸ ਨੇ ਉਨ੍ਹਾਂ ਨੂੰ ਸਭ ਕੁਝ ਦੱਸ ਦਿੱਤਾ। ਜਦ ਸਿੱਖਾਂ ਨੂੰ ਪਤਾ ਲੱਗਿਆ ਤਾਂ ਸਹਿਜ ਸੁਭਾਅ ਉਨ੍ਹਾਂ ਦੇ ਮੂੰਹੋਂ ਨਿਕਲਿਆ ਕਿ ਇਹ ਬੜਾ ਆਫਰਿਆ ਹੋਇਆ ਹੈ। ਕਿਹਾ ਜਾਂਦਾ ਹੈ ਕਿ ਉਹ ਚੌਧਰੀ ਵੜਿੰਗ ਆਫਰ ਕੇ ਮਰਿਆ ਸੀ। ਇਥੇ ਦਸਵੀਂ ਪਾਤਸ਼ਾਹੀ ਦਾ ਗੁਰਦੁਆਰਾ ਹੈ ਜਿਸ ਦਾ ਨਾਂ ਗੁਰਦੁਆਰਾ ਆਰਾਮਸਰ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-12-59-13, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਤ. ਗਾ. ਗੁ. ਡਿ. ਸੈ. ਹੈਂ. ਬੁ. –ਫਰੀਦਕੋਟ (1981)

ਮੱਲਣ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਮੱਲਣ : ਇਹ ਰਾਜਪੂਤਾਂ ਦਾ ਇਕ ਗੋਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦਾ ਇਕ ਸਿੱਖ ਮੱਲਣ ਹੋਇਆ ਹੈ ਜਿਸ ਨੂੰ ਗੁਰੂ ਜੀ ਨੇ ਵਿਦਿਆ ਅਭਿਆਸ ਦਾ ਉਪਦੇਸ਼ ਦੇ ਕੇ ਵਿਦਿਆ ਪ੍ਰਚਾਰਕ ਥਾਪਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3329, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-14-12-59-44, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.