ਯੂਸਫ਼ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਯੂਸਫ਼ (ਨਾਂ,ਪੁ) ਹਜ਼ਰਤ ਯਾਕੂਬ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ, ਜਿਸ ਉੱਤੇ ਮਿਸਰ ਦੀ ਰਾਣੀ ਜੁਲੈਖ਼ਾਂ ਆਸ਼ਕ ਹੋਈ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5060, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਯੂਸਫ਼ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਯੂਸਫ਼ : ਹਜ਼ਰਤ ਯਾਕੂਬ ਦਾ ਪੁੱਤਰ ਅਤੇ ਇਬਰਾਹੀਮ ਦਾ ਪੜਪੋਤਰਾ ਜਿਸ ਦਾ ਉਲੇਖ ‘ਬਾਈਬਲ’ ਅਤੇ ਕੁਰਾਨ ਦੇ ਬਾਰ੍ਹਵੇਂ ਸੂਰੇ ਵਿਚ ਹੋਇਆ ਹੈ। ਇਹ ਯੂਸਫ਼-ਜ਼ੁਲੈਖਾਂ ਪ੍ਰੇਮ ਕਿੱਸੇ ਦਾ ਨਾਇਕ ਹੈ ਅਤੇ ਇਸ ਕਿੱਸੇ ਦਾ ਕੁਰਾਨ ਵਿਚ ਉਲੇਖ ਹੋਣ ਕਾਰਨ ਇਸ ਨੂੰ ਪਵਿੱਤਰ ਕਥਾ ਅਤੇ ਅਹਸਨਲ ਕਸਿਸ (ਸਭ ਤੋਂ ਸ੍ਰੇਸ਼ਠ ਕਥਾ) ਦਾ ਰੁਤਬਾ ਹਾਸਲ ਹੈ। ਇਹ ਕਿੱਸਾ ਫ਼ਾਰਸੀ ਤੋਂ ਇਲਾਵਾ ਕਈ ਭਾਰਤੀ ਭਾਸ਼ਾਵਾਂ ਵਿਚ ਲਿਖਿਆ ਗਿਆ ਅਤੇ ਉਨ੍ਹਾਂ ਵਿਚ ਕਈ ਤਰ੍ਹਾਂ ਦੀਆਂ ਨਵੀਆਂ ਕਲਪਨਾਵਾਂ ਵੀ ਸਮੋਈਆਂ ਗਈਆਂ। ਪੰਜਾਬੀ ਵਿਚ ਇਹ ਕਿੱਸਾ ਸਭ ਤੋਂ ਪਹਿਲਾਂ ਹਾਫ਼ਿਜ਼ ਬਰਖ਼ੁਰਦਾਰ ਨੇ ਲਿਖਿਆ।

ਹਜ਼ਰਤ ਯਾਕੂਬ ਦੇ ਪੁੱਤਰਾਂ ਵਿੱਚੋਂ ਇਹ ਸਭ ਤੋਂ ਛੋਟਾ, ਸੁਹਣਾ ਅਤੇ ਬੁੱਧੀਮਾਨ ਸੀ। ਯਾਕੂਬ ਨੂੰ ਇਸ ਨਾਲ ਬਹੁਤ ਮੋਹ ਸੀ। ਬਾਕੀ ਦੇ ਭਰਾਵਾਂ ਨੇ ਈਰਖਾਵਸ ਇਸ ਨੂੰ ਜੰਗਲ ਦੇ ਇਕ ਅੰਨ੍ਹੇ ਖੂਹ ਵਿਚ ਸੁੱਟ ਦਿੱਤਾ ਅਤੇ ਪਿਤਾ ਨੂੰ ਕਿਹਾ ਕਿ ਇਸ ਨੂੰ ਬਘਿਆੜ ਖਾ ਗਿਆ ਹੈ। ਯਾਕੂਬ ਪੁੱਤਰ ਦੇ ਵਿਯੋਗ ਵਿਚ ਰੋ ਰੋ ਕੇ ਅੰਨ੍ਹਾ ਹੋ ਗਿਆ। ਉਧਰ ਯੂਸਫ਼ ਨੂੰ ਸੌਦਾਗਰਾਂ ਦੇ ਇਕ ਕਾਫ਼ਲੇ ਨੇ ਖੂਹ ਵਿੱਚੋਂ ਕੱਢ ਲਿਆ ਅਤੇ ਮਿਸਰ ਜਾ ਕੇ ਗ਼ੁਲਾਮਾਂ ਦੀ ਮੰਡੀ ਵਿਚ ਵੇਚ ਦਿੱਤਾ। ਮਿਸਰ ਦੇ ਬਾਦਸ਼ਾਹ ਅਜ਼ੀਜ਼ ਨੇ ਇਸ ਨੂੰ ਆਪਣੀ ਛੋਟੀ ਬੇਗਮ ਜ਼ੁਲੈਖਾਂ ਲਈ ਖਰੀਦ ਲਿਆ। ਜ਼ੁਲੈਖਾਂ ਨੇ ਇਸ ਨੂੰ ਆਪਣੇ ਪ੍ਰੇਮ ਜਾਲ ਵਿਚ ਫਸਾਣਾ ਚਾਹਿਆ ਪਰ ਇਸ ਨੇ ਉਸ ਦੀ ਇਕ ਨਾ ਮੰਨੀ ਜਿਸ ਕਾਰਨ ਉਸ ਨੇ ਇਸ ਨੂੰ ਕੈਦ ਕਰਵਾ ਦਿੱਤਾ। ਕੁਝ ਸਮੇਂ ਬਾਅਦ ਬਾਦਸ਼ਾਹ ਅਜ਼ੀਜ਼ ਮਰ ਗਿਆ ਤਾਂ ਜ਼ੁਲੈਖਾਂ ਨੇ ਇਸ ਨੂੰ ਕੈਦ ਵਿੱਚੋਂ ਕੱਢ ਕੇ ਮੁੜ ਵਿਆਹ ਦਾ ਪ੍ਰਸਤਾਵ ਰੱਖਿਆ। ਹਾਲਾਤ ਦੇ ਬਦਲਾਵ ਅਤੇ ਜ਼ੁਲੈਖਾਂ ਦਾ ਸੱਚਾ ਪਿਆਰ ਦੇਖ ਕੇ ਇਸ ਨੇ ਹਾਂ ਕਰ ਦਿੱਤੀ ਅਤੇ ਉਸ ਨਾਲ ਵਿਆਹ ਕਰਾ ਕੇ ਮਿਸਰ ਦਾ ਬਾਦਸ਼ਾਹ ਬਣ ਗਿਆ। ਉਧਰ ਇਸ ਦੀ ਜਨਮ ਭੂਮੀ ਇਸਰਾਈਲ (ਕਨਿਆਨ) ਵਿਚ ਕਾਲ ਪੈ ਜਾਣ ਤੇ ਇਸ ਨੇ ਆਪਣੇ ਭਰਾਵਾਂ ਅਤੇ ਪਰਜਾ ਦੀ ਬਹੁਤ ਮਦਦ ਕੀਤੀ ਜਿਸ ਕਾਰਨ ਇਸ ਨੂੰ ਉਹ ਰਾਜ ਵੀ ਹਾਸਲ ਹੋ ਗਿਆ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-18-12-33-43, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਇ. ; ਪੰ. ਸਾ. ਸੰ. ਕੋ. ; ਪੰ. ਲੋ. ਵਿ. ਕੋ.

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.