ਰਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰਤ (ਸੰ.। ਸੰਸਕ੍ਰਿਤ ਰਕ੍ਤਿਕਾ। ਪੁ. ਪੰਜਾਬੀ ਰੱਤਕ। ਪੰਜਾਬੀ ਰੱਤੀ) ੧. ਇਕ ਬੇਲ ਦਾ ਬੀਜ ਲਾਲ ਰੰਗ ਦਾ ਜਿਸਦਾ ਮੂੰਹ ਕਾਲਾ ਹੁੰਦਾ ਹੈ, ਇਸ ਨਾਲ ਸੋਨਾ ਤੋਲਦੇ ਹਨ। ਬੀਜ ਦਾ ਤੋਲ ਵਧ ਘਟ ਹੁੰਦਾ ਹੈ, ਪੱਕਾ ਤੋਲ ਇਸ ਦਾ ਹੈ-ਮਾਸ਼ੇ ਦਾ ਅਠਵਾਂ ਹਿੱਸਾ ।
੨. (ਗੁ.) ਭਾਵ ਵਿਚ ਅਰਥ ਲੈਂਦੇ ਹਨ, ਥੋੜੀ ਜੇਹੀ। ਯਥਾ-‘ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ’।
੩. (ਕ੍ਰਿ.) ਰਚੀ ਹੋਈ, ਰੰਗੀ ਹੋਈ। ਯਥਾ-‘ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ’।
੪. (ਸੰ.) ਰਤਿ, ਪ੍ਰੀਤ ।
੫. (ਗੁ.)। ਲਾਲ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 29276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First