ਰਵਾਲਸਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਵਾਲਸਰ (ਤੀਰਥ): ਹਿਮਾਚਲ ਪ੍ਰਦੇਸ਼ ਦਾ ਇਕ ਤੀਰਥ ਜੋ ਮੰਡੀ ਨਗਰ ਤੋਂ ਲਗਭਗ 16 ਕਿ.ਮੀ. ਪੱਛਮ ਵਲ ਹੈ। ਵਿਸਾਖੀ ਦੇ ਮੌਕੇ ਉਥੇ ਬਹੁਤ ਜਿਗਿਆਸੂ ਇਸ਼ਨਾਨ ਕਰਨ ਆਉਂਦੇ ਹਨ। ਇਕ ਵਾਰ ਵਿਸਾਖੀ ਦੇ ਮੇਲੇ ਉਤੇ ਗੁਰੂ ਗੋਬਿੰਦ ਸਿੰਘ ਜੀ ਉਥੇ ਪਧਾਰੇ ਅਤੇ ਮੇਲੇ ਵਿਚ ਆਏ ਪਹਾੜੀ ਰਾਜਿਆਂ ਨੂੰ ਇਕ ਉੱਚੀ ਥਾਂ ਉਤੇ ਬੈਠ ਕੇ ਪਰਸਪਰ ਏਕਤਾ ਅਤੇ ਸਦਭਾਵਨਾ ਦਾ ਵਾਤਾਵਰਣ ਪੈਦਾ ਕਰਨ ਲਈ ਸੰਬੋਧਨ ਕੀਤਾ। ਗੁਰੂ ਜੀ ਦੇ ਬੈਠਣ ਵਾਲੇ ਸਥਾਨ ਉਤੇ ਪਹਿਲਾਂ ਦਮਦਮਾ ਸਾਹਿਬ ਬਣਾਇਆ ਗਿਆ, ਪਰ ਬਾਦ ਵਿਚ ਗੁਰੂ-ਧਾਮ ਦੀ ਸੁੰਦਰ ਇਮਾਰਤ ਉਸਾਰੀ ਗਈ। ਪਹਾੜੀ ਇਲਾਕਾ ਹੋਣ ਕਰਕੇ ਇਹ ਸਥਾਨ ਬਹੁਤ ਰਮਣੀਕ ਹੈ। ਇਸ ਤੀਰਥ ਦੇ ਨੇੜੇ ਵਸੇ ਕਸਬੇ ਨੂੰ ਵੀ ‘ਰਵਾਲਸਰ’ ਕਿਹਾ ਜਾਂਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First