ਰਾਇਲਟੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਾਇਲਟੀ [ਨਾਂਇ] ਲੇਖਕ ਆਦਿ ਨੂੰ ਉਸ ਦੀ ਰਚਨਾ ਦੀ ਵਿਕਰੀ ’ਤੇ ਮਿਲ਼ਨ ਵਾਲ਼ੀ ਰਾਸ਼ੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1684, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰਾਇਲਟੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Royalty_ਰਾਇਲਟੀ: ਸਰਾਜੁਦੀਨ ਬਨਾਮ ਮੱਧ ਪ੍ਰਦੇਸ਼ ਰਾਜ (ਏ ਆਈ ਆਰ 1960 ਮ.ਪ.129) ਅਨੁਸਾਰ ਰਾਇਲਟੀ ਦਾ ਮਤਲਬ ਉਨ੍ਹਾਂ ਅਦਾਇਗੀਆਂ ਤੋਂ ਹੈ ਜੋ ਖਣਿਜ ਪਦਾਰਥ, ਇਮਾਰਤੀ ਲਕੜੀ ਅਤੇ ਹੋਰ ਸਰਕਾਰੀ ਸੰਪੱਤੀ ਦੇ ਨਮਿਤਣ ਲਈ ਸਰਕਾਰ ਨੂੰ ਅਦਾ ਕੀਤੀ ਜਾਂਦੀ ਹੈ। ਅਦਾਲਤ ਅਨੁਸਾਰ ਰਾਇਲਟੀ ਦੇ ਦੋ ਲਛਣ ਹਨ, ਪਹਿਲਾ ਇਹ ਹੈ ਕਿ ਲਿਜਾਈ ਜਾ ਰਹੀ ਚੀਜ਼ ਅਤੇ ਅਦਾਇਗੀ ਵਿਚਕਾਰ ਅਨੁਪਾਤ ਦਾ ਹੋਣਾ ਜਰੂਰੀ ਹੈ ਅਤੇ ਉਸ ਅਦਾਇਗੀ ਦਾ ਆਧਾਰ ਦੋਹਾਂ ਧਿਰਾਂ ਵਿਚਕਾਰ ਕਰਾਰ ਵਿਚ ਦਰਸਾਇਆ ਗਿਆ ਹੋਵੇ।

       ਲਡੂਮਲ ਬਨਾਮ ਬਿਹਾਰ ਰਾਜ (ਏ ਆਈ ਆਰ 1965 ਪਟਨਾ 1930) ਅਨੁਸਾਰ ਖਾਣਾ ਅਤੇ ਖਣਜਾਂ ਉਤੇ ਲਾਈ ਗਈ ਰਾਇਲਟੀ ਨੂੰ ਫ਼ੀਸ ਨਹੀਂ ਕਿਹਾ ਜਾ ਸਕਦਾ; ਉਹ ਅਦਾਇਗੀ ਟੈਕਸ ਦੀ ਪ੍ਰਕਿਰਤੀ ਦੀ ਹੁੰਦੀ ਹੈ।

       ਪੇਟੈਂਟ ਦੀ ਵਰਤੋਂ ਲਈ ਕੀਤੀ ਗਈ ਅਦਾਇਗੀ ਨੂੰ ਵੀ ਰਾਇਲਟੀ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਕਿਤਾਬ ਦੇ ਕਰਤਾ ਨੂੰ ਪ੍ਰਕਾਸ਼ਕ ਦੁਆਰਾ ਕੀਤੀ ਗਈ ਅਦਾਇਗੀ ਨੂੰ ਵੀ ਰਾਇਲਟੀ ਦਾ ਨਾਂ ਦਿੱਤਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.