ਰਾਏ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਰਾਏ 1 [ਨਾਂਇ] ਸਲਾਹ, ਮਸ਼ਵਰਾ; ਖ਼ਿਆਲ, ਵਿਚਾਰ, ਧਾਰਨਾ; ਵੋਟ 2 [ਨਾਂਪੁ] ਇੱਕ ਖ਼ਿਤਾਬ; ਅਮੀਰ , ਸਰਦਾਰ; ਪੰਜਾਬ ਦੀ ਇੱਕ ਪਛੜੀ ਸ਼੍ਰੇਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਰਾਏ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Dictum_ਰਾਏ: ਪੂਰਾ ਸ਼ਬਦ obitor Dictum ਹੈ ਜਿਸ ਦਾ ਅਰਥ ‘ਰਾਹ ਜਾਂਦੀ ਰਾਏ’ ਲਿਆ ਜਾ ਸਕਦਾ ਹੈ। ਕਿਸੇ ਕੇਸ ਦੇ ਦੌਰਾਨ ਕਾਨੂੰਨ ਬਾਰੇ ਜੱਜ ਦੁਆਰਾ ਕੀਤਾ ਗਿਆ ਪ੍ਰੇਖਣ। ਪਰ ਇਹ ਪ੍ਰੇਖਣ ਕੇਸ ਦੇ ਫ਼ੈਸਲੇ ਲਈ ਜ਼ਰੂਰੀ ਨਹੀਂ ਹੁੰਦਾ ਅਤੇ ਕਿਸੇ ਨੂੰ ਪਾਬੰਦ ਵੀ ਨਹੀਂ ਕਰ ਸਕਦਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਰਾਏ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Opinion_ਰਾਏ: ਰਾਏ ਦਾ ਮਤਲਬ ਨਿਰੀ ਗੱਪਸ਼ੱਪ ਜਾਂ ਸੁਣੀ ਸੁਣਾਈ ਤੋਂ ਅੱਗੇ ਦੀ ਚੀਜ਼ ਹੈ। ਦੇਲ ਗੋਬਿੰਦਾ ਪਰੀਚਾ ਬਨਾਮ ਨਿਮੇਈ ਚਰਨ ਮਿਸਰਾ(ਏ ਆਈ ਆਰ 1959 ਐਸ ਸੀ 914) ਅਨੁਸਾਰ ਰਾਏ ਦਾ ਮਤਲਬ ਹੈ ਕੋਈ ਅਜਿਹਾ ਨਿਰਣਾ ਜਾਂ ਵਿਸ਼ਵਾਸ ਜਾਂ ਯਕੀਨ ਜੋ ਕਿਸੇ ਖ਼ਾਸ ਸਵਾਲ ਤੇ ਰਾਏ ਦੇਣ ਵਾਲੇ ਦੇ ਵਿਚਾਰਾਂ ਤੋਂ ਪੈਦਾ ਹੁੰਦਾ ਹੋਵੇ। ਲਾਲਾਈ ਸਿੰਘ ਯਾਦਵ ਬਨਾਮ ਉੱਤਰ ਪ੍ਰਦੇਸ਼ (1971 ਕ੍ਰਿ ਲ ਜ 1519) ਅਨੁਸਾਰ ਅਜਿਹਾ ਨਿਰਨਾ ਜਾਂ ਯਕੀਨ ਜਾਂ ਵਿਸ਼ਵਾਸ ਅਜਿਹੇ ਕਾਰਨਾਂ ਤੇ ਆਧਾਰਤ ਹੋ ਸਕਦਾ ਹੈ ਜੋ ਸਬੂਤ ਦੀ ਦ੍ਰਿਸ਼ਟੀ ਤੋਂ ਭਾਵੇਂ ਊਣੇ ਰਹਿ ਜਾਂਦੇ ਹੋਣ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4551, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First