ਰਾਗ-ਮੁਕਤ ਬਾਣੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਰਾਗ-ਮੁਕਤ ਬਾਣੀ: ਜੋ ਬਾਣੀਆਂ ਗੁਰੂ ਗ੍ਰੰਥ ਸਾਹਿਬ ਵਿਚ ਕਿਸੇ ਰਾਗ ਅਧੀਨ ਨਹੀਂ ਰਖੀਆਂ ਗਈਆਂ ਜਾਂ ਜਿਨ੍ਹਾਂ ਦਾ ਸਰੂਪ ਰਾਗ-ਬੱਧ ਬਾਣੀਆਂ ਤੋਂ ਵਖਰੀ ਕਿਸਮ ਦਾ ਹੈ, ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਰਾਗ-ਬੱਧ ਬਾਣੀਆਂ ਤੋਂ ਬਾਦ ਸਥਾਨ ਦਿੱਤਾ ਗਿਆ ਹੈ। ਇਨ੍ਹਾਂ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ—(1) ਸਲੋਕ ਸਹਸਕ੍ਰਿਤੀ , (2) ਗਾਥਾ ਮਹਲਾ ੫ , (3) ਫੁਨਹ ਮਹਲਾ ੫ , (4) ਚਉਬੋਲੇ ਮਹਲਾ ੫ , (5) ਸਲੋਕ ਭਗਤ ਕਬੀਰ ਜੀਉ ਕੇ, (6) ਸਲੋਕ ਸ਼ੇਖ ਫ਼ਰੀਦ ਕੇ , (7) ਸਵਯੇ ਸ੍ਰੀ ਮੁਖ ਬਾਕ ਮਹਲਾ ੫, (8) ਸਵਈਏ ਭਟਾਂ ਕੇ , (9) ਸਲੋਕ ਵਾਰਾਂ ਤੇ ਵਧੀਕ , (10) ਸਲੋਕ ਮਹਲਾ ੯ , (11) ਮੁਦਾਵਣੀ ਮਹਲਾ ੫ , ਅਤੇ (12) ਰਾਗਮਾਲਾ ।
ਇਨ੍ਹਾਂ ਬਾਣੀਆਂ ਬਾਰੇ ਸੁਤੰਤਰ ਇੰਦਰਾਜ ਵੇਖੋ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4137, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First