ਰੂਪ ਸਰੋਤ : 
    
      ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਰੂਪ (ਨਾਂ,ਪੁ) ਸ਼ਕਲ; ਸੂਰਤ; ਸੁਹੱਪਣ; ਮੁਹਾਂਦਰਾ; ਖ਼ੂਬਸੂਰਤੀ
    
      
      
      
         ਲੇਖਕ : ਕਿਰਪਾਲ ਕਜ਼ਾਕ (ਪ੍ਰੋ.), 
        ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
      
      
   
   
      ਰੂਪ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਰੂਪ [ਨਾਂਪੁ] ਸ਼ਕਲ, ਸੂਰਤ , ਆਕਾਰ, ਮੁਹਾਂਦਰਾ; ਸੁੰਦਰਤਾ , ਖ਼ੂਬਸੂਰਤੀ; ਢੰਗ , ਵਿਧੀ, ਤਰੀਕਾ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 26004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਰੂਪ ਸਰੋਤ : 
    
      ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
      
           
     
      
      
      
        
	ਰੂਪ (ਸੰ.। ਸੰਸਕ੍ਰਿਤ  ਰੂਪੰ=ਸੂਰਤ, ਸੁੰਦਰਤਾ , ਅਸਲੀਅਤ ਯਾ ਫਿਤਰਤ) ੧. ਆਕਾਰ, ਇਹ ਪਦ  -ਨਿਰਾਕਾਰ- ਦੇ ਉਲਟ ਅਰਥ  ਪ੍ਰਗਟ ਕਰਦਾ  ਹੈ। ਯਥਾ-‘ਰੂਪ ਕਰੇ  ਕਰਿ ਵੇਖੈ ਵਿਗਸੈ’।
	੨. ਸੂਰਤ , ਸ਼ਕਲ।  ਯਥਾ-‘ਰੂਪੁ  ਨ ਰੇਖ  ਨ ਰੰਗੁ  ਕਿਛੁ’।
	੩. ਸੁੰਦਰਤਾ। ਯਥਾ-‘ਰੂਪ ਹੀਨ ਬੁਧਿ ਬਲ  ਹੀਨੀ’।
	੪. ਕਿਸੇ ਸ਼ੈ ਦਾ ਅਸਲੀ ਆਪਾ , ਵਜੂਦ। ਯਥਾ-‘ਰੂਪੁ ਸਤਿ ਜਾ ਕਾ  ਸਤਿ ਅਸਥਾਨੁ ’।
	੫. ਸਦਰਸ਼ਤਾ, ਉਹੋ ਜਿਹਾ, ਜਿਵੇਂ ਅਗਨ ਤਪਤ ਲੋਹਾ  ਅੱਗ  ਦਾ ਰੂਪ ਹੈ ਹੂੑਬੑਹੂ। ਯਥਾ-‘ਗੁਰ ਨਾਨਕ ਦੇਵ  ਗੋਵਿੰਦ ਰੂਪ’। ਤਥਾ-‘ਰੂਪ ਰਾਮ ਤਿਹ ਜਾਨੁ’।
	੬. ਸੁੰਦਰਤਾ ਵਾਲੇ  ਪਦਾਰਥ। ਯਥਾ-‘ਰੂਪ ਧੂਪ  ਸੋਗੰਧਤਾ ਕਾਪਰ ਭੋਗਾਦਿ’।
	
    
      
      
      
         ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ, 
        ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First