ਰੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੰਗ [ਨਾਂਪੁ] ਲਾਲ ਪੀਲ਼ਾ ਆਦਿ ਰੰਗਾਂ ਵਿੱਚੋਂ ਕੋਈ ਇੱਕ, ਰੰਗਤ; ਰੋਗਨ, ਪੇਂਟ; ਤਾਸ਼ ਦੇ ਪੱਤਿਆਂ ਦੇ ਹੁਕਮ/ਪਾਨ/ਇੱਟ/ਚਿੜੀ ਵਿੱਚੋਂ ਕੋਈ ਇੱਕ ਰੰਗ; ਖੁਸ਼ੀ, ਅਨੰਦ , ਮੌਜ; ਹਾਲਤ, ਅਵਸਥਾ; ਪਿਆਰ , ਪ੍ਰੇਮ; ਕਿਸਮ, ਵੰਨ , ਰੂਪ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 20638, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਰੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਰੰਗ (ਸੰ.। ਸੰਸਕ੍ਰਿਤ ਰੰਗ=ਵਰਣ। ਖੇਲ , ਅਖਾੜਾ। -ਰੰਗ- ਤੇ -ਰਾਗ- ਪਦ ਦਾ ਧਾਤੂ ਇਕੋ -ਰੰਜੑ- ਹੋਣ ਕਰਕੇ ਹੋਰ ਅਰਥ ਏਹ ਹਨ=ਪ੍ਯਾਰ, ਅਨੰਦ। ਫ਼ਾਰਸੀ*, ਰੰਗ=ਵਰਣ) ਰੰਗ ਜੋ ਵਡੇ ਵਡੇ ਸਤ ਹਨ, ਲਾਲ , ਪੀਲਾ, ਨੀਲਾ, ਸਾਵਾ , ਵੈਂਗਣੀ, ਆਸਮਾਨੀ, ਸੰਤਰੇ ਵਰਗਾ।  ਦੇਖੋ, ‘ਰੰਗ ਪਰੰਗ’, ‘ਰੰਗ ਮਹਲ

੨. ਅਨੰਦ, ਖੁਸ਼ੀ। ਯਥਾ-‘ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ’। ਤਥਾ-‘ਗੁਣ ਗਾਵੈ ਰੰਗ ਰਾਗੀ ’। ਅਨੰਦ ਵਿਚ (ਰਾਗੀ) ਰੰਗੇ ਹੋਏ।         

ਦੇਖੋ, ‘ਰੰਗ ਮਹਲੀ’ ‘ਰੰਗ ਰਾਇ’

‘ਰੰਗ ਰਟਿਆ’

ਤਥਾ-‘ਘਰੀ ਮੁਹਤ ਰੰਗ ਮਾਣਹਿ’।

੩. ਪ੍ਰੇਮ। ਯਥਾ-‘ਦੇਹੁ ਦਰਸੁ ਮਨਿ ਰੰਗੁ ਲਗਾ ’। ਤਥਾ-‘ਹਰਿ ਰੰਗੁ ਅਖਾੜਾ ਪਾਇਓਨੁ’। ਪ੍ਰੇਮ ਦਾ ਅਖਾੜਾ। ਤਥਾ-‘ਰੰਗੁ ਨ ਲਗੀ ਪਾਰਬ੍ਰਹਮ ’।

੪. (ਸੰਸਕ੍ਰਿਤ ਰੰਕ ਤੋਂ ਪੰਜਾਬੀ ਰੰਗ) ਕੰਗਾਲ। ਯਥਾ-‘ਰੰਗੁ ਨ ਤੁੰਗੁ ਫਕੀਰੁ ’।

੫. ਮਨ ਨੂੰ ਰੰਜਣ (ਖੁਸ਼) ਕਰਨ ਵਾਲੇ ਭਾਵ। ਯਥਾ-‘ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ’ ਮਨ ਨੂੰ ਭਾਉਣ ਵਾਲੇ ਸਾਰੇ ਭਾਵ ਨਾਰਾਇਣ ਵਿਚ ਹਨ।

੬. ਮਨ ਦੇ ਤ੍ਰੰਗ , ਮੌਜ। ਯਥਾ-‘ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ’।

੭. ਖੇਲ। ਯਥਾ-‘ਰੰਗ ਤਮਾਸੇ ਬਹੁ ਬਿਧੀ’।

੮. ਜਿਕੂੰ -ਰਸ- ਸ਼ਬਦ ਨਾਮ , ਪ੍ਰੇਮ ਆਦਿ ਪਦਾਂ ਨਾਲ ਵਰਤਿਆ ਗਿਆ ਹੈ ਤਿਵੇਂ -ਰੰਗ- ਪਦ ਬੀ ਪ੍ਰੇਮ, ਨਾਮ, ਹਰਿ ਆਦਿ ਪਦਾਂ ਨਾਲ ਆਉਂਦਾ ਹੈ। ਓਥੇ ਰੰਗ ਤੋਂ ਮੁਰਾਦ ਉੱਚੀ ਤੇ ਰਸ ਭਰੀ , ਪ੍ਰੇਮ ਭਰੀ, ਇਕ ਪ੍ਰਕਾਰ ਦੀ ਹਾਲਤ ਯਾ ਅਵਸਥਾ ਤੋਂ ਹੁੰਦੀ ਹੈ। ਯਥਾ-‘ਹਰਿ ਰੰਗੋ ਕੀ ਨ ਮਾਣੇਹਿ’।

----------

* ਫ਼ਾਰਸੀ ਬੋਲੀ ਵਿਚ -ਰੰਗ- ਪਦ ਦੇ ੪੬ ਦੇ ਲਗ ਪਗ ਅਰਥ ਹਨ-ਵੰਨ, ਖੁਸ਼ੀ, ਨਫਾ , ਵਰਗਾ, ਰੰਜ , ਰੌਣਕ , ਸ਼ਰਮ , ਕਿਸਮਤ , ਮਾਲ , ਗੁੱਸਾ, ਗੁਦੜੀ , ਮਾਲਕ , ਬੁਰਾ ਆਦਿਕ। ਮੂਲ ਸੰਸਕ੍ਰਿਤ ਪਦ -ਰੰਗ- ਹੀ ਜਾਪਦਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 20504, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.