ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

[ਨਾਂਪੁ] ਗੁਰਮੁਖੀ ਲਿਪੀ ਦਾ ਤੇਤੀਵਾਂ ਅੱਖਰ , ਲੱਲਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 22727, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੁਰਮੁਖੀ ਵਰਣਮਾਲਾ ਦਾ ਤੇਤੀਵਾਂ ਅੱਖਰ ਤੇ ਤੀਹਵਾਂ ਵ੍ਯੰਜਨ ਹੈ। ਇਹ ਕਈ ਵੇਰ ਰਰੇ ਦੀ ਥਾਂ ਲੈਂਦਾ ਹੈ, ਜੈਸੇ ਸ੍ਰੀ ਗੁਰੂ ਗ੍ਰੰਥ ਸਾਹਬਿ ਜੀ ਵਿਚ ਆਇਆ ਹੈ-

ਰੋਧ (ਰੁਧ=ਰੁਕਣਾ, ਕ੍ਰੋਧ) ਦੀ

ਸੰਸਕ੍ਰਿਤ ਥਾਂ ਹੈ ਲੋਧ

             ਰਜੑਜੂ (ਰੱਸੀ) ਦੀ ਥਾਂ ਹੈ ਲੱਜ

ਪੰਜਾਬੀ ਰੁੜੰਦੜੀ ਦੀ ਥਾਂ ਆਇਆ ਹੈ

ਲੁੜੰਦੜੀ

            ਜਜੇ ਦੀ ਥਾਂ ਬੀ ਲਲਾ ਸਮੇਂ ਨਾਲ ਕਿਸੇ ਕਿਸੇ ਪਦ ਵਿਚ ਲੈ ਗਿਆ ਹੈ, ਜੈਸੇ ਸੰਸਕ੍ਰਿਤ ਜੁਧ ਤੋਂ ਬਣਿਆ ਜੁਝ, ਇਸ ਤੋਂ ਪੰਜਾਬੀ ਕ੍ਰਿਯਾ ਜੁਝੈ ਤੇ ਜੂਝੇ ਤੋਂ ਬਣਿਆ ਹੈ ਲੂਝੈ

ਪੰਜਾਬੀ ਵਿਚ ਲਲੇ ਦੇ ਦੋ ਉਚਾਰਣ ਹਨ, ਇਕ ਸਾਧਾਰਣ, ਇਕ ਜਰਾ ਖਿਲਰਵਾਂ। ਇਹ ਪਿਛਲਾ ਉਚਾਰਣ ਲੁਦਿਹਾਣੇ ਵਲ ਅਜੇ ਤਕ ਆਮ ਲੋਕਾਂ ਦੀ ਬੋਲੀ ਵਿਚ ਹੈ, ਮਰਹਟੀ ਜ਼ਬਾਨ ਵਿਚ ਬੀ ਲਲੇ ਦਾ ਇਹ ਉਚਾਰਣ ਹੈ, ਪੰਜਾਬੀ ਵਿਚ ਬੀ ਲਲੇ ਦਾ ਇਹ ਉਚਾਰਣ ਹੈ, ਪੰਜਾਬੀ ਵਿਚ ਇਸ ਨੂੰ ਫਰਕ ਕਰਨ ਲਈ ਐਉਂ ਲਿਖਦੇ ਹਨ-ਲ਼।

            ਲਲਾ ਸ੍ਵਾਰਥ ਪ੍ਰਤ੍ਯਯ ਹੋਕੇ ਬੀ ਵਰਤੀਂਦਾ ਹੈ, ਜੈਸੇ ਨਵ ਤੋਂ ਨਵਲ। ਏਕ ਤੋਂ ਏਕਲ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਇਆ ਹੈ-ਏਕਲੜੀ। ਅੰਧ ਤੋਂ ਅੰਧਲਾ, ਅੰਧਲੀ। ਵੰਤ ਦੇ ਵਾਲਾ ਦੀ ਥਾਂ ਬੀ ਲਲਾ -ਲਾ- ਹੋਕੇ ਲਗਦਾ ਹੈ ਤੇ ਵਾਲਾ ਦੇ ਅਰਥ ਦੇਂਦਾ ਹੈ, ਜਿਵੇਂ-ਰਲੀਆਲਾ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 22621, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

: ਇਸ ਅੱਖਰ ਨੂੰ ਗੁਰਮੁਖੀ ਲਿਪੀ ਵਿਚ ਤੇਤੀਵਾਂ ਸਥਾਨ ਪ੍ਰਾਪਤ ਹੈ। ਇਸ ਦਾ ਉਚਾਰਣ ‘ਲੱਲਾ’ ਕੀਤਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਦੀ ਬਾਣੀ ‘ਪੱਟੀ’ ਵਿਚ ਦਰਜ ਅੱਖਰਾਂ ਦੇ ਉਚਾਰਣ ਵਾਂਗ ਇਸ ਅੱਖਰ ਦਾ ਉਚਾਰਣ ਵੀ ਪ੍ਰਮਾਣਿਕ ਹੈ–

ਲਲੈ ਲਾਇ ਧੰਧੇ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ‖

ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ‖

(ਗੁਰੂ ਗ੍ਰੰਥ ਸਾਹਿਬ, ਪੰਨਾ-434)

ਭਾਈ ਕਾਨ੍ਹ ਸਿੰਘ ਰਚਿਤ ਮਹਾਨ ਕੋਸ਼ ਅਨੁਸਾਰ ਇਸ ਅੱਖਰ ਦੇ ਉਚਾਰਣ ਦਾ ਸਥਾਨ ਦੰਦਾਂ ਦਾ ਮੂਲ ਹੈ। ਪੰਜਾਬੀ ਵਿਚ ਲੱਲਾ, ਰਾਰੇ ਦੀ ਥਾਂ ਵੀ ਵਰਤਿਆ ਜਾਂਦਾ ਹੈ। ਜਿਵੇਂ ਰਜੁ-ਲੱਜਾ। ਅੰਤ ਵਿਚ ‘ਲ’ ਲਾਉਣ ਨਾਲ ‘ਵਾਲਾ’ ਅਰਥ ਵੀ ਬਣ ਜਾਂਦਾ ਹੈ ਜਿਵੇਂ ਗੁਸੈਲ, ਮਝੈਲ, ਸੜੀਅਲ ਆਦਿ। ਪੁਰਾਤਨ ਲਿਪੀਆਂ ਵਿਚ ‘ਲ’ ਦੀ ਵਰਤਮਾਨ ਬਣਾਵਟ ਨਹੀਂ ਮਿਲਦੀ। ਡਾ. ਪ੍ਰੇਮ ਪ੍ਰਕਾਸ਼ ਸਿੰਘ ਅਨੁਸਾਰ ‘ਲ’ ਪਾਰਸ਼ਵਿਕ ਧੁਨੀ ਹੈ ਜਿਸ ਦਾ ਉਚਾਰਣ-ਸਥਾਨ ‘ਦੰਤੀ’ ਹੈ। ‘ਲ’ ਨੂੰ ਸਪਰਸ਼ੀ ਵਿਅੰਜਨ ਵੀ ਸਵੀਕਾਰ ਕੀਤਾ ਜਾਂਦਾ ਹੈ। 

ਇਸ ਅੱਖਰ ਦੀ ਸ਼ਕਲ ਨਵੀਨ ਹੈ। ਇਤਿਹਾਸਕ ਵਿਕਾਸ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ‘ਲ’ ਅੱਖਰ ਨੇ ਕਈ ਸਰੂਪਾਂ ਵਿੱਚੋਂ ਵਿਚਰਦਿਆਂ ਅਜੋਕੀ ਗੁਰਮੁਖੀ ਲਿਪੀ ਵਾਲੀ ਸ਼ਕਲ ਇਖਤਿਆਰ ਕੀਤੀ ਹੈ। ਸ਼ਾਰਦਾ ਲਿਪੀ ਵਿਚ ਇਸ ਅੱਖਰ ਦੀ ਸ਼ਕਲ ਦੇਵਨਾਗਰੀ ਦੇ ‘ਲ’ ਨਾਲ ਮਿਲਦੀ ਹੈ। ਸੋਲਵੀਂ ਸਦੀ ਵਿਚ ਇਹ ਅੱਖਰ ਪੂਰਨ ਰੂਪ ਵਿਚ ਵਿਕਾਸ ਕਰ ਚੁੱਕਾ ਸੀ। ਬਾਬਾ ਮੋਹਨ ਦੀ ਪੋਥੀ, ਬਾਬਾ ਹਰਿ ਸਹਾਇ ਵਾਲੀ ਪੋਥੀ, ਕਰਤਾਰਪੁਰ ਵਾਲੀ ਬੀੜ ਅਤੇ ਹੋਰ ਪਿਛਲੇਰੀਆਂ ਹਥਲਿਖਤਾਂ ਵਿਚ ਅਜੋਕੇ ਗੁਰਮੁਖੀ ਲਿਪੀ ਦੇ ‘ਲ’ ਅੱਖਰ ਦਾ ਹੀ ਪ੍ਰਯੋਗ ਮਿਲਦਾ ਹੈ। ‘ਲ’ ਨਾਲ ਸਾਰੀਆਂ ਹੀ ਲਗਾਂ, ਮਾਤਰਾ ਲੱਗ ਜਾਂਦੀਆਂ ਹਨ ਜਿਵੇਂ ਲਾ, ਲਿ, ਲੀ, ਲੁ, ਲੂ, ਲੇ, ਲੈ, ਲੋ, ਲੌ, ਲੱ, ਲੰ, ਲਾਂ। ਸੰਸਕ੍ਰਿਤ ਸੰਗਿਆ ਅਨੁਸਾਰ ‘ਲ’ ਲਘੂ, ਚਾਨਣ, ਖੁਸ਼ੀ, ਹਵਾ ਦਾ ਬੌਧਿਕ ਮੰਨਿਆ ਜਾਂਦਾ ਹੈ।


ਲੇਖਕ : –ਡਾ. ਈਸ਼ਰ ਸਿੰਘ ਤਾਂਘ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 15245, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-06-21-02-29-15, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ

ਲ਼


BALKRISHAN, ( 2023/04/05 09:1545)

ਲ਼ ਕਿਹੜੇ ਸਾਲ ਜੋੜਿਆ ਗਿਆ


Ravi chand, ( 2023/06/17 03:4638)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.