ਲਾਭ ਪਾਤਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Beneficiary_ਲਾਭ ਪਾਤਰ: ਰਾਨੀ ਪਦਮਾ ਸੁੰਦਰੀ ਸਾਹਿਬਾ ਬਨਾਮ ਰਾਨੀ ਪਾਰਬਤੀ ਦੇਵੀ (ਆਈ ਐਲ ਆਰ 37 ਪਟ 138) ਅਨੁਸਾਰ ਲਾਭਪਾਤਰ ਉਹ ਵਿਅਕਤੀ ਹੁੰਦਾ ਹੈ ਜੋ ਕਿਸੇ ਸੰਪਤੀ ਵਿਚ ਫ਼ਾਇਦਾ ਪ੍ਰਾਪਕ ਦੇ ਰੂਪ ਵਿਚ ਹੱਕਦਾਰ ਜਾਂ ਹਿੱਤ ਰਖਦਾ ਹੋਵੇ। ਜਿਥੇ ਕੋਈ ਭੋਂ ਕਿਸੇ ਟਰੱਸਟੀ ਦੁਆਰਾ ਜਾਂ ਕਿਸੇ ਅਜਿਹੇ ਵਿਅਕਤੀ ਦੁਆਰਾ ਧਾਰਨ ਕੀਤੀ ਗਈ ਹੋਵੇ ਜਿਸ ਦੀ ਪੋਜ਼ੀਸ਼ਨ ਉਸ ਭੋਂ ਦੇ ਸਬੰਧ ਵਿਚ ਟਰੱਸਟੀ ਜਿਹੀ ਹੋਵੇ ਅਤੇ ਲਾਭ-ਪਾਤਰ ਉਹ ਲੋਕ ਹਨ ਜਿਨ੍ਹਾਂ ਪਾਸ ਸਿਰਫ਼ ਲਾਭ-ਪਾਤਰੀ ਕਾਨੂੰਨੀ ਮਾਲਕੀ ਹੋਵੇ, ਉਥੇ ਮਲਕੀਅਤ ਉਨ੍ਹਾਂ ਵਿਅਕਤੀਆਂ ਪਾਸ ਹੁੰਦੀ ਹੈ ਜੋ ਉਹ ਸੰਪਤੀ ਉਨ੍ਹਾਂ ਦੇ ਫ਼ਾਇਦੇ ਲਈ ਧਾਰਨ ਕਰਦੇ ਹਨ।
ਉਪਰੋਕਤ ਕਾਨੂੰਨੀ ਅਰਥਾਂ ਤੋਂ ਇਲਾਵਾ ਆਮ ਬੋਲ ਚਾਲ ਵਿਚ ਲਾਭ-ਪਾਤਰ ਸ਼ਬਦ ਦੀ ਵਰਤੋਂ ਪੂਰੇ ਮਾਲਕ ਲਈ ਕਦੇ ਨਹੀਂ ਕੀਤੀ ਜਾਂਦੀ।
ਸਟਰਾਊਡ ਦੀ ਜੁਡਿਸ਼ਲ ਡਿਕਸ਼ਨਰੀ ਆਫ਼ ਵਰਡਜ਼ ਐਂਡ ਫ਼ਰੇਜ਼ਿਜ਼ ਅਨੁਸਾਰ ਲਾਭ ਪਾਤਰ ਉਹ ਵਿਅਕਤੀ ਹੁੰਦਾ ਹੈ ਜੋ ਸੰਪਤੀ ਦਾ ਫ਼ਾਇਦਾ-ਪ੍ਰਾਪਕ ਦੇ ਰੂਪ ਵਿਚ ਹੱਕਦਾਰ ਹੋਵੇ ਜਾਂ ਹਿੱਤ ਰਖਦਾ ਹੋਵੇ, ਨ ਕਿ ਸਿਰਫ਼ ਟਰੱਸਟੀ ਜਾਂ ਸਾਧਕ ਦੇ ਤੌਰ ਤੇ ਹੋਰਨਾਂ ਲਈ ਧਾਰਨ ਕਰਦਾ ਹੋਵੇ। ਲਾਭ ਪਾਤਰ ਸੈਸਟੂਈ ਕਿਊ ਟਰੱਸਟ ਦਾ ਲਗਭਗ ਸਮਾਨਾਰਥਕ ਹੈ ਅਤੇ ਉਸ ਦੇ ਅਡੰਬਰੀ ਵਿਸਤਾਰ ਅਤੇ ਪਰਗਟਾਉ-ਹੀਨ ਹੋਣ ਕਾਰਨ ਆਧੁਨਿਕ ਕਾਨੂੰਨ ਵਿਚ ਇਸ ਸ਼ਬਦ ਨੇ ਲੈ ਲਈ ਹੈ।’’
ਭਾਰਤੀ ਟਰੱਸਟ ਐਕਟ 1882 ਦੀ ਧਾਰਾ 3 ਅਨੁਸਾਰ ਇਸ ਸ਼ਬਦ ਦਾ ਮਤਲਬ ਹੈ ਉਹ ਵਿਅਕਤੀ ਜਿਸ ਦੇ ਫ਼ਾਇਦੇ ਲਈ ਵਿਸ਼ਵਾਸ ਸਵੀਕਾਰ ਕੀਤਾ ਜਾਂਦਾ ਹੈ ਉਹ ਲਾਭਪਾਤਰ ਕਹਾਉਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First