ਲਾਹੌਰ ਦੀ ਖ਼ਾਨਾਜੰਗੀ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਲਾਹੌਰ ਦੀ ਖ਼ਾਨਾਜੰਗੀ (ਕਾਵਿ): ਕਿਸੇ ਅਗਿਆਤ ਪਹਾੜੀ ਹਿੰਦੂ ਢਾਡੀ ਦੀ ਲਿਖੀ ਵਾਰ ਦੀ ਤਰਜ਼’ਤੇ ਇਹ ਰਚਨਾ ਲਿਖੀ ਗਈ ਹੈ। ਇਸ ਦੀ ਰਚਨਾ ਕਦ ਹੋਈ ? ਇਸ ਬਾਰੇ ਕੋਈ ਸਪੱਸ਼ਟ ਉੱਤਰ ਭਾਵੇਂ ਨ ਮਿਲੇ ਪਰ ਅਨੁਮਾਨ ਹੈ ਕਿ ਇਹ ਮਹਾਰਾਜਾ ਦਲੀਪ ਸਿੰਘ ਦੀ ਗੱਦੀ-ਨਸ਼ੀਨੀ ਤੋਂ ਤੁਰਤ ਬਾਦ ਲਿਖੀ ਗਈ ਹੋਵੇਗੀ। ਚੂੰਕਿ ਇਸ ਵਿਚ ਰਾਜਾ ਹੀਰਾ ਸਿੰਘ ਦੀ ਵੀਰਤਾ ਦਾ ਸ਼ਲਾਘਾਯੋਗ ਵਰਣਨ ਹੈ, ਇਸ ਲਈ ਉਸੇ ਦੀ ਪ੍ਰੇਰਣਾ ਨਾਲ ਲਿਖੀ ਗਈ ਪ੍ਰਤੀਤ ਹੁੰਦੀ ਹੈ, ਜਿਵੇਂ ਉਸ ਨੇ ਗਵਾਲ ਭਟ ਤੋਂ ਸੰਨ 1844 ਈ. ਵਿਚ ‘ਵਿਜਯ ਵਿਨੋਦ’ ਨਾਂ ਦੀ ਰਚਨਾ ਕਰਵਾਈ ਸੀ। ਕੁਲ 105 ਪੰਕਤੀਆਂ ਦੀ ਇਹ ਰਚਨਾ ਡੋਗਰਾ-ਵਜ਼ੀਰਾਂ ਪ੍ਰਤਿ ਸ਼ਰਧਾ ਰਖਣ ਵਾਲੇ ਕਿਸੇ ਅਜਿਹੇ ਵਿਅਕਤੀ ਦੀ ਰਚਨਾ ਹੈ ਜੋ ਲਾਹੌਰ ਦਰਬਾਰ ਦੀਆਂ ਅੰਦਰਲੀਆਂ ਕਮਜ਼ੋਰੀਆਂ ਨੂੰ ਜਾਣਦਾ ਹੈ। ਉਸ ਦਾ ਘਟਨਾਵਾਂ ਦਾ ਵਰਣਨ ਉਲਾਰ ਤੋਂ ਮੁਕਤ ਹੈ, ਜਿਵੇਂ :
ਕਿਸੇ ਆਂਚ ਨਾ ਝੱਲੀ ਤੇਗ ਦੀ,
ਬੁਧ ਸਿੰਘ ਸੂਰੇ ਜੀ ਦੇ ਜੋਰ।
ਉਸ ਦਾ ਸਿਰ ਤੀਰੀ ਝਾੜਿਆ,
ਜਾ ਮਗਰੋਂ ਫੜਿਆ ਨਿੱਕਾ ਕੌਰ।
ਲੱਖ ਹਜ਼ਾਰਾਂ ਹੁੰਦਿਆਂ ਮਿਤ੍ਰਾਂ,
ਸ਼ੇਰ ਸਿੰਘ ਤੇਰਾ ਮੁਕਿਆ ਜ਼ੋਰ।
ਪਲ ਪਲਕਾਰੇ ਭੇਸ ਉਤਾਰੇ,
ਜਿਉਂ ਜਿਉਂ ਪੈਲਾ ਪਾਵਨ ਮੋਰ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1121, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First