ਲੁਕੋ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Concealment_ਲੁਕੋ: ਕੋਈ ਅਜਿਹਾ ਤਥ ਜ਼ਾਹਰ ਨਾ ਕਰਨਾ ਜੋ ਕਿਸੇ ਮੁਆਇਦੇ ਦੇ ਕੀਤੇ ਜਾਣ ਤੇ ਅਸਰ ਪਾ ਸਕਦਾ ਹੋਵੇ। ਇਹ ਕੇਵਲ ਉਥੇ ਹੀ ਮੁਆਇਦੇ ਨੂੰ ਸੁੰਨਕਰਣ ਦਾ ਪ੍ਰਭਾਵ ਰਖਦਾ ਹੈ ਜਿਥੇ ਲੁਕੋ ਕਪਟ ਦੀ ਕੋਟੀ ਵਿਚ ਆਉਂਦਾ ਹੋਵੇ ਜਾਂ ਕੋਈ ਗੱਲ ਦਸਣਾ ਜਾਂ ਪਰਗਟ ਕਰਨਾ ਫ਼ਰਜ਼ ਬਣਦਾ ਹੋਵੇ। ਮਿਸਾਲ ਲਈ ਕਿਸੇ ਬੱਚੇ ਦੇ ਜਨਮ ਦਾ ਤੱਥ ਲੁਕੋਣਾ ਅਤੇ ਉਸ ਦੇ ਮਿਰਤਕ ਸਰੀਰ ਦਾ ਨਿਪਟਾਰਾ ਕਰਨਾ। ਕੀ ਉਹ ਬੱਚਾ ਜਨਮ ਤੋਂ ਪਹਿਲਾਂ , ਜਨਮ ਸਮੇਂ ਜਾਂ ਜਨਮ ਤੋਂ ਬਾਦ ਮਰਿਆ? ਕੋਈ ਔਰਤ ਜੋ ਆਪਣੇ ਗਰਭ ਨੂੰ ਗੁਪਤ ਰਖਦੀ ਹੈ, ਪਰਸੂਤ ਵੇਲੇ ਕਿਸੇ ਦੀ ਸਹਾਇਤਾ ਨਹੀਂ ਲੈਂਦੀ ਅਤੇ ਉਸ ਦਾ ਬੱਚਾ ਮਰਿਆ ਪਾਇਆ ਜਾਂਦਾ ਹੈ ਜਾਂ ਗੁਆਚ ਗਿਆ ਦਸਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 27814, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First