ਲੋਕ ਨਿਊਸੈਂਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Public Nuisance_ਲੋਕ ਨਿਊਸੈਂਸ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਆਮ ਜਨਤਾ ਦੇ ਸਾਂਝੇ ਅਧਿਕਾਰਾਂ ਵਿਚ ਨਾਵਾਜਬ ਮਦਾਖ਼ਲਤ ਜਿਵੇਂ ਕਿ ਸਿਹਤ ਲਈ ਕੋਈ ਖ਼ਤਰਨਾਕ ਹਾਲਤ, ਸਮਾਜਕ, ਸਦਾਚਾਰਕ ਮਿਆਰਾਂ ਲਈ ਨਾਗਵਾਰ ਹਾਲਤ, ਜਾਂ ਲੋਕ ਸੰਪਤੀ ਦੀ ਲੋਕਾਂ ਦੁਆਰਾ ਬੇਰੋਕ ਵਰਤੋਂ ਵਿਚ ਰੁਕਾਵਟ ਪਾਉਣਾ।
ਭਾਰਤੀ ਦੰਡ ਸੰਘਤਾ ਦੀ ਧਾਰਾ 268 ਵਿਚ ਲੋਕ ਨਿਊਸੈਂਸ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ ਕਿ ਉਹ ਵਿਅਕਤੀ ਲੋਕ ਨਿਊਸੈਂਸ ਦਾ ਦੋਸ਼ੀ ਹੈ ਜੋ ਜਾਂ ਤਾਂ ਕੋਈ ਅਜਿਹਾ ਕੰਮ ਕਰਦਾ ਹੈ ਜਾਂ ਕਿਸੇ ਅਜਿਹੀ ਗ਼ੈਰ-ਕਾਨੂੰਨੀ ਉਕਾਈ ਦਾ ਦੋਸ਼ੀ ਹੈ, ਜਿਸ ਨਾਲ ਲੋਕਾਂ ਨੂੰ ਜਾਂ ਜਨਸਾਧਾਰਨ ਨੂੰ ਜੋ ਨੇੜੇ ਤੇੜੇ ਨਿਵਾਸ ਰਖਦੇ ਜਾਂ ਸੰਪੱਤੀ ਤੇ ਦਖ਼ਲ ਰਖਦੇ ਹਨ, ਕੋਈ ਆਮ ਹਾਨੀ , ਖ਼ਤਰਾ ਜਾਂ ਖਿਝ ਕਾਰਤ ਹੁੰਦੀ ਹੈ ਜਾਂ ਜਿਸ ਨਾਲ ਉਨ੍ਹਾਂ ਵਿਅਕਤੀਆਂ ਨੂੰ ਜਿਨ੍ਹਾਂ ਨੂੰ ਕਿਸੇ ਲੋਕ-ਅਧਿਕਾਰ ਦੀ ਵਰਤੋਂ ਕਰਨ ਦਾ ਮੌਕਾ ਪਵੇ, ਹਾਨੀ, ਰੁਕਾਵਟ ਖ਼ਤਰਾ ਜਾਂ ਖਿਝ ਅਵਸ਼ ਕਾਰਤ ਹੋਵੇਗੀ।
ਲੇਕਿਨ ਸਮੱਸਿਆ ਇਹ ਪੈਦਾ ਹੁੰਦੀ ਹੈ ਕਿ ਇਕ ਕੰਮ ਇਕ ਵਿਅਕਤੀ ਦੇ ਮਨ ਵਿਚ ਖਿਝ, ਕਲੇਸ਼, ਹਾਨੀ ਜਾਂ ਖ਼ਤਰੇ ਦੇ ਭਾਵ ਪੈਦਾ ਕਰਦਾ ਹੈ ਅਤੇ ਦੂਜੇ ਦੇ ਮਨ ਵਿਚ ਨਹੀਂ ਕਰਦਾ। ਇਸ ਤਰ੍ਹਾਂ ਉਪਰੋਕਤ ਪ੍ਰਕਾਰ ਦੇ ਭਾਵਾਂ ਦਾ ਜਾਗਣਾ ਮਨੁਖ ਦੇ ਸਭਯਕ ਵਿਕਾਸ , ਮਾਨਸਿਕ ਪਹੁੰਚ , ਹਸਾਸਪਨ ਆਦਿ ਤੇ ਨਿਰਭਰ ਕਰਦਾ ਹੈ। ਇਸ ਹੀ ਕਾਰਨ ਲੋਕ ਨਿਊਸੈਂਸ ਉਸ ਹੀ ਸੂਰਤ ਵਿਚ ਮੰਨੀਂ ਜਾਂਦੀ ਹੈ ਜਿਸ ਵਿਚ ਖਿਝ ਅਜਿਹੀ ਹੋਵੇ ਜੋ ਉਹ ਕੰਮ ਜਾਂ ਉਕਾਈ ਉਸ ਖੇਤਰ ਵਿਚ ਰਹਿ ਰਹੇ ਜ਼ਿਆਦਾਤਰ ਵਿਅਕਤੀਆ ਨੂੰ ਖ਼ਤਰਨਾਕ ਜਾਂ ਹਾਨੀਕਾਰਕ ਪ੍ਰਤੀਤ ਹੋਵੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 750, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First