ਲੋਹਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਹਾ (ਨਾਂ,ਪੁ) ਭਾਂਡੇ, ਹਥਿਆਰ ਅਤੇ ਅਨੇਕ ਵਸਤੂਆਂ ਦੇ ਨਿਰਮਾਣ ਲਈ ਵਰਤੀਂਦੀ ਕਾਲੇ ਰੰਗ ਦੀ ਇੱਕ ਪ੍ਰਸਿੱਧ ਧਾਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਲੋਹਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Iron (ਆਇਅਨ) ਲੋਹਾ: ਇਹ ਇਕ ਵਜ਼ਨੀ ਧਾਤ ਹੈ ਅਤੇ ਇਸ ਦਾ ਧਰਾਤਲੀ ਫੈਲਾਅ ਐਲੂਮੀਨੀਅਮ (aluminium) ਤੋਂ ਦੂਜੇ ਦਰਜੇ ਤੇ ਹੈ। ਭਾਰ ਦੁਆਰਾ ਪ੍ਰਿਥਵੀ ਦੇ ਚਾਪੜ ਦਾ 5 ਪ੍ਰਤਿਸ਼ਤ ਹੈ। ਇਸ ਦੀਆਂ ਮੁੱਖ ਕੱਚੀਆਂ ਧਾਤਾਂ (ores), ਹੈਮਾਟਾਇਟ (haematite), ਮੈਗ-ਨੇਟਾਇਟ (magnetite), ਲਾਇਮੋਨਾਇਟ (limonite), ਸਾਇਡਰਾਇਟ (siderite) ਸਲਫਾਇਡ (sulphide), ਆਦਿ ਹਨ। ਇਸ ਤੋਂ ਹੀ ਅਸਪਾਤ (steel) ਬਣਦਾ ਹੈ। ਇਸ ਦਾ ਪ੍ਰਯੋਗ ਅਨੇਕ ਪ੍ਰਕਾਰ ਦੀਆਂ ਛੋਟੀ-ਵੱਡੀਆਂ ਮਸ਼ੀਨਾਂ, ਔਜ਼ਾਰਾਂ, ਆਦਿ ਲਈ ਕੀਤਾ ਜਾਂਦਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਲੋਹਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਲੋਹਾ [ਨਾਂਪੁ] ਇੱਕ ਧਾਤ ਜਿਸ ਦੇ ਬਰਤਨ/ ਮਸ਼ੀਨਾਂ/ਹਥਿਆਰ ਆਦਿ ਬਣਦੇ ਹਨ, ਫ਼ੌਲਾਦ, ਇਸਪਾਤ; ਪ੍ਰੈੱਸ, ਇਸਤਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9038, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਲੋਹਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਲੋਹਾ (ਸੰ.। ਸੰਸਕ੍ਰਿਤ ਲੋਹ:) ਲੋਹਾ, ਇਕ ਧਾਤੂ ਜੋ ਕਾਰੀਗਰਾਂ ਦੇ ਹਥ੍ਯਾਰ ਤੇ ਯੋਧਿਆਂ ਦੇ ਸ਼ਸਤ੍ਰ ਆਦਿ ਦੇ ਬਣਾਨ ਵਿਚ ਕੰਮ ਆਉਂਦੀ ਹੈ। ਇਸ ਨੂੰ ਔਖਧੀਆਂ ਨਾਲ ਮਾਰ ਕੇ ਦਵਾਈ ਬਣਾਕੇ ਬੀ ਵਰਤਦੇ ਹਨ। ਯਥਾ-‘ਲੋਹਾ ਮਾਰਣਿ ਪਾਈਐ ਢਹੈ ਨ ਹੋਇ ਕਪਾਸ’ ਮਿਸਾਲੇ ਪਾਵਨ ਨਾਲ ਲੋਹੇ ਨੇ ਕਪਾਹ ਬਣਕੇ ਨਹੀਂ ਢਹਿ ਪੈਣਾ ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8839, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First