ਲੰਬੇ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਲੰਬੇ (ਪਿੰਡ): ਇਕ ਪਿੰਡ ਜੋ ਹੁਣ ਚੰਡੀਗੜ੍ਹ ਤੋਂ 6 ਕਿ.ਮੀ. ਦੀ ਵਿਥ ਉਤੇ ਮਨੀਮਾਜਰੇ ਵਾਲੇ ਪਾਸੇ ਹੈ। ਇਸ ਵਿਚ ‘ਗੁਰਦੁਆਰਾ ਅੰਬ ਸਾਹਿਬ ਜੀ ਪਾਤਿਸ਼ਾਹੀ ਸੱਤ ’ ਵਾਲੀ ਥਾਂ ਉਤੇ ਇਕ ਵਾਰ ਗੁਰੂ ਹਰਿਰਾਇ ਸਾਹਿਬ ਠਹਿਰੇ ਸਨ। ਉਦੋਂ ਇਥੇ ਗੁਰੂ ਜੀ ਦੇ ਇਕ ਸ਼ਰਧਾਲੂ ਭਾਈ ਕਕੜੂ ਦਾ ਅੰਬਾਂ ਦਾ ਬਾਗ਼ ਹੁੰਦਾ ਸੀ। ਜਿਸ ਅੰਬ ਦੇ ਬ੍ਰਿਛ ਹੇਠਾਂ ਗੁਰੂ ਜੀ ਬਿਰਾਜੇ ਸਨ, ਉਹ ਹੁਣ ਮੌਜੂਦ ਦਸਿਆ ਜਾਂਦਾ ਹੈ ਅਤੇ ‘ਗੁਰੂ ਕਾ ਅੰਬ’ ਨਾਂ ਨਾਲ ਪ੍ਰਸਿੱਧ ਹੈ। ਇਸ ਗੁਰੂ-ਧਾਮ ਦੀ ਵਰਤਮਾਨ ਇਮਾਰਤ ਸੰਤ ਈਸ਼ਰ ਸਿੰਘ ਨੇ ਸੰਨ 1960 ਈ. ਵਿਚ ਬਣਵਾਈ ਸੀ। ਇਹ ਗੁਰਦੁਆਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ, ਪਰ ਵਿਵਸਥਾ ਸਥਾਨਕ ਕਮੇਟੀ ਕਰਦੀ ਹੈ। ਗੁਰੂ ਹਰਿਰਾਇ ਸਾਹਿਬ ਦੇ ਜਨਮ ਦਿਨ ਨੂੰ ਇਥੇ ਸਾਲਾਨਾ ਧਾਰਮਿਕ ਮੇਲਾ ਲਗਦਾ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13846, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.