ਵਰੰਟ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਵਰੰਟ [ਨਾਂਪੁ] ਕਿਸੇ ਨੂੰ ਜੇਲ੍ਹ ਆਦਿ ਵਿੱਚ ਬੰਦ ਕਰਨ ਲਈ ਅਦਾਲਤ ਵੱਲੋਂ ਪੁਲੀਸ ਨੂੰ ਦਿੱਤਾ ਗਿਆ ਅਧਿਕਾਰ-ਪੱਤਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1531, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਰੰਟ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Warrant_ਵਰੰਟ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਨਾਂਵ ਰੂਪ ਵਿਚ ਇਸ ਸ਼ਬਦ ਦਾ ਮਤਲਬ ਹੈ ‘‘ਕੋਈ ਹੁਕਮ ਜਿਸ ਵਿਚ ਕਿਸੇ ਨੂੰ ਕੋਈ ਕੰਮ ਕਰਨ ਦਾ ਨਿਦੇਸ਼ ਦਿੱਤਾ ਗਿਆ ਹੋਵੇ, ਖ਼ਾਸ ਕਰ ਕਾਨੂੰਨ ਦੀ ਪਾਲਣਾ ਸੁਨਿਸਚਿਤ ਕਰਨ ਵਾਲੇ ਵਿਅਕਤੀ ਨੂੰ ਕਿ ਉਹ ਕੋਈ ਗ੍ਰਿਫ਼ਤਾਰੀ ਕਰੇ, ਤਲਾਸ਼ੀ ਲਵੇ ਜਾਂ ਕੋਈ ਚੀਜ਼ ਪਕੜ ਲਵੇ; ਉਸ ਦਸਤਾਵੇਜ਼ ਨੂੰ ਵੀ ਵਰੰਟ ਕਿਹਾ ਜਾਂਦਾ ਹੈ ਜੋ ਕੋਈ ਅਥਾਰਿਟੀ ਪ੍ਰਦਾਨ ਕਰਦਾ ਹੈ, ਖ਼ਾਸ ਕਰ ਧਨ ਦੀ ਅਦਾਇਗੀ ਕਰਨ ਜਾਂ ਵਸੂਲ ਕਰਨ ਲਈ; ਉਸ ਹੁਕਮ ਨੂੰ ਵੀ ਵਰੰਟ ਕਿਹਾ ਜਾਦਾ ਹੈ ਜਿਸ ਦੁਆਰਾ ਉਸ ਦਾ ਲਿਖਵਾਲ ਕਿਸੇ ਵਿਅਕਤੀ ਨੂੰ ਧਨ ਦੀ ਕੋਈ ਰਕਮ ਕਿਸੇ ਹੋਰ ਨੂੰ ਅਦਾ ਕਰਨ ਦਾ ਇਖ਼ਤਿਆਰ ਦਿੰਦਾ ਹੈ, (ਇਸੇ ਤਰ੍ਹਾਂ ਕੰਪਨੀ ਕਾਨੂੰਨ ਵਿਚ) ਉਸ ਲਿਖਤ ਨੂੰ ਵਰੰਟ ਕਿਹਾ ਜਾਂਦਾ ਹੈ ਜਿਸ ਦੁਆਰਾ ਉਸ ਦੇ ਧਾਰਕ ਨੂੰ ਨਿਯਤ ਮੁੱਲ ਤੇ ਸ਼ੇਅਰ ਖ਼ਰੀਦਣ ਦੀ ਆਪਸ਼ਨ ਦਿੱਤੀ ਜਾਂਦੀ ਹੈ।’’
ਕ੍ਰਿਆ ਰੂਪ ਵਿਚ ਵਰੰਟ ਸ਼ਬਦ ਦਾ ਮੁਆਇਦਿਆਂ ਦੇ ਪ੍ਰਸੰਗ ਵਿਚ ਅਰਥ ਹੈ ਕਿ ਮੁਆਇਦੇ ਦੇ ਵਿਸ਼ੇ-ਵਸਤੂ ਬਾਰੇ ਬਿਆਨ ਕੀਤੇ ਗਏ ਤੱਥ ਜਾਂ ਤੱਥਾਂ ਦੀ ਉਹ ਅਵਸਥਾ ਹੈ ਜਿਸ ਤਰ੍ਹਾਂ ਉਨ੍ਹਾਂ ਦਾ ਜਾਂ ਉਸ ਦਾ ਦਰਸਾਵਾ ਕੀਤਾ ਗਿਆ ਹੈ, ਸੰਪਤੀ ਦੀ ਖ਼ਰੀਦ ਫ਼ਰੋਖ਼ਤ ਦੇ ਸੰਦਰਭ ਵਿਚ ਇਸ ਦਾ ਮਤਲਬ ਹੈ ਅਭਿਵਿਅਕਤ ਕਰਾਰ ਕਿ ਵਿਕਰੀਕਾਰ ਦਾ ਮਾਲਕੀ-ਹੱਕ ਸਹੀ ਹੈ ਅਤੇ ਉਸ ਤੇ ਕਬਜ਼ਾ ਬਿਨਾਂ ਕਿਸੇ ਦਖ਼ਲ-ਗ਼ੈਰੇ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First