ਵਿਆਕਰਨਕ ਮਾਨਤਾ ਸਰੋਤ :
ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼
ਵਿਆਕਰਨਕ ਮਾਨਤਾ: ਭਾਸ਼ਾ ਦੀਆਂ ਇਕਾਈਆਂ ਦੀ ਵਰਤੋਂ ਵਿਆਕਰਨਕ ਨਿਯਮਾਂ ਅਨੁਸਾਰ ਕੀਤੀ ਜਾਂਦੀ ਹੈ। ਵਿਆਕਰਨਤਾ ਦੀ ਜਾਂਚ ਲਈ ਉਨ੍ਹਾਂ ਭਾਸ਼ਾਵਾਂ ਦੇ ਸਥਾਈ ਬੁਲਾਰੇ ਦੀ ਭਾਸ਼ਾ ਵਰਤੋਂ ਨੂੰ ਅਧਾਰ ਬਣਾਇਆ ਜਾਂਦਾ ਹੈ। ਸਥਾਈ ਬੁਲਾਰਾ ਭਾਸ਼ਾ ਦੇ ਡੈਟਾ ਦੀ ਜਾਂਚ ਕਰ ਸਕਣ ਦੀ ਸਮਰੱਥਾ ਰੱਖਦਾ ਹੈ। ਉਹ ਹੀ ਦੱਸ ਸਕਦਾ ਹੈ ਕਿ ਵਰਤੀ ਜਾਣ ਵਾਲੀ ਇਕਾਈ ਮਾਨਤਾ ਪ੍ਰਾਪਤ ਹੈ ਜਾਂ ਨਹੀਂ। ਸਥਾਈ ਬੁਲਾਰਿਆਂ ਦੀ ਭਾਸ਼ਾ ਵਿਚ ਵਖਰੇਵਾਂ ਹੁੰਦਾ ਹੈ। ਇਸ ਵਖਰੇਵੇਂ ਦਾ ਅਧਾਰ ਉਪਭਾਸ਼ਾਵਾਂ, ਲਿੰਗ, ਉਮਰ, ਜਾਤ ਆਦਿ ਹੁੰਦਾ ਹੈ। ਵਿਆਕਰਨਕ ਮਾਨਤਾ ਵਾਸਤੇ ਚੌਮਸਕੀ ਨੇ ‘ਆਦਰਸ਼ਕ ਬੁਲਾਰਾ’ ਸੰਕਲਪ ਦਿੱਤਾ ਕਿਉਂਕਿ ਇਕ ਆਦਰਸ਼ਕ ਬੁਲਾਰਾ ਹੀ ਭਾਸ਼ਾ ਦੀ ਵਰਤੋਂ ਦੇ ਡੈਟੇ ਨੂੰ ਸਹੀ ਤੌਰ ’ਤੇ ਜਾਂਚ ਸਕਦਾ ਹੈ। ਭਾਸ਼ਾ ਵਿਗਿਆਨ ਵਿਚ ਸ਼ਬਦਾਵਲੀ ਜਾਂ ਇਕਾਈਆਂ ਦੀ ਵਰਤੋਂ ਵਿਚਲੇ ਗੈਰ-ਵਿਆਕਰਨਕ ਤੱਤਾਂ ਦਾ ਨਿਖੇੜ ਕਰਨ ਲਈ ਸਟਾਰ (*) ਦੀ ਵਰਤੋਂ ਕੀਤੀ ਜਾਂਦੀ ਹੈ। ਜਿਵੇਂ ਕਪਾਹ ਇਕ ਸ਼ਬਦ ਹੈ ਜਿਸ ਨੂੰ ਟਕਸਾਲੀ ਭਾਸ਼ਾ ਦੇ ਸ਼ਬਦ ਵਜੋਂ ਮਾਨਤਾ ਪ੍ਰਾਪਤ ਹੈ ਪਰ ਇਸ ਸ਼ਬਦ ਦਾ ਇਕ ਰੂਪ ‘ਪਕਾਹ’ ਮਾਲਵੇ ਵਿਚ ਆਮ ਵਰਤਿਆ ਜਾਂਦਾ ਹੈ। ਇਹ ਸ਼ਬਦ ਭਾਵੇਂ ਮਾਲਵੇ ਵਿਚ ਮਾਨਤਾ ਪ੍ਰਾਪਤ ਹੈ ਪਰ ਟਕਸਾਲੀ ਭਾਸ਼ਾ ਵਿਚ ਨਹੀਂ। ਇਸੇ ਤਰ੍ਹਾਂ ਇਕਾਈਆਂ ਵਿਚ ਸ਼ਬਦਾਂ ਦੀ ਵਰਤੋਂ ਵਿਆਕਰਨਕ ਨਿਯਮਾਂ ਅਨੁਸਾਰ ਨਾ ਕੀਤੀ ਗਈ ਹੋਵੇ ਤਾਂ ਵੀ ਗੈਰ-ਵਿਆਕਰਨਕਤਾ ਉਜਾਗਰ ਹੁੰਦੀ ਹੈ, ਜਿਵੇਂ : ‘ਕਾਲਾ ਬੱਚੇ’ ਵਿਚ ਵਿਸ਼ੇਸ਼ਣ ਅਤੇ ਨਾਂਵ ਵਿਚ ਵਚਨ ਦੇ ਪੱਧਰ ਦੀ ਗੈਰ-ਵਿਆਕਰਨਕਤਾ ਹੈ।
ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 3997, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Je na asi padhange viakaran kive padhavange
Sukhminder kaur,
( 2024/03/30 01:5321)
Please Login First