ਵਿਭਾਗ ਸਰੋਤ : 
    
      ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        ਵਿਭਾਗ [ਨਾਂਪੁ] ਹਿੱਸਾ , ਭਾਗ; ਮਹਿਕਮਾ, ਡਿਪਾਰਟਮੈਂਟ
    
      
      
      
         ਲੇਖਕ : ਡਾ. ਜੋਗਾ ਸਿੰਘ (ਸੰਪ.), 
        ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5659, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
      
      
   
   
      ਵਿਭਾਗ ਸਰੋਤ : 
    
      ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
      
           
     
      
      
      
        Department_ਵਿਭਾਗ: ਵਿਭਾਗ ਕਿਸੇ ਖ਼ਾਸ ਸਰਗਰਮੀ ਜਾਂ ਸਰਕਾਰ  ਦੀ ਸ਼ਾਖਾ ਨੂੰ ਕਿਹਾ ਜਾਂਦਾ ਹੈ ਜਿਸ ਦਾ ਸਿਆਸੀ ਚਾਰਜ ਜਾਂ ਕੰਟਰੋਲ  ਮੰਤਰੀ ਪਾਸ ਹੁੰਦਾ  ਹੈ ਅਤੇ  ਉਹ ਵਿਧਾਨ  ਮੰਡਲ ਨੂੰ ਉੱਤਰਦਾਈ ਹੁੰਦਾ ਹੈ।
	       ਕਿਸੇ ਵਿਭਾਗ ਵਿਚ ਕੰਮ  ਕਰਨ ਵਾਲੇ  ਅਫ਼ਸਰ ਨੂੰ ਵਿਭਾਗ ਨਹੀਂ  ਕਿਹਾ ਜਾ ਸਕਦਾ ਅਤੇ ਨ ਹੀ ਉਹ ਪ੍ਰਤੀਨਿਧ  ਹੈਸੀਅਤ ਰਖ  ਸਕਦਾ ਹੈ। ਇਸ ਦੇ ਉਲਟ ਸਮਝਣ ਦਾ ਮਤਲਬ ਇਹ ਹੋਵੇਗਾ ਕਿ ਇਕ ਆਬਕਾਰੀ ਦਰੋਗ਼ਾ, ਪੁਲਿਸ  ਸਬ  ਇੰਸਪੈਕਟਰ, ਕੋਈ  ਕਾਨੂੰਨਗੋ  ਜਾਂ ਪਟਵਾਰੀ ਇਕ ਵਿਭਾਗ ਹੈ। ਅਜਿਹੀ ਧਾਰਨਾ ਉਸ ਸਿਧਾਂਤ  ਦੇ ਉਲਟ ਹੋਵੇਗੀ ਜਿਸ ਤੇ ਉਤਰਦਾਈ ਸਰਕਾਰ ਤੁਰਦੀ ਹੈ ਅਰਥਾਤ  ਸਰਕਾਰ ਜੋ  ਆਪਣੀ ਅਥਾਰਿਟੀ  ਵਿਧਾਨ ਮੰਡਲ ਤੋਂ ਹਾਸਲ ਕਰਦੀ ਹੈ ਅਤੇ ਉਸ ਦੁਆਰਾ ਹਟਾਈ ਵੀ ਜਾ ਸਕਦੀ ਹੈ। ਵਿਭਾਗ ਸਰਕਾਰ ਦੀ ਇਕਾਈ  ਜਾਂ ਸ਼ਾਖਾ ਹੁੰਦੀ ਹੈ ਜਿਸ ਦਾ ਇੰਚਾਰਜ ਮੰਤਰੀ, ਸੈਕ੍ਰੇਟਰੀ ਔਫ਼ ਸਟੇਟ ਜਾਂ ਬੋਰਡ  ਦਾ ਪ੍ਰਧਾਨ ਹੁੰਦਾ ਹੈ। ਵਿਭਾਗ ਦੀ ਹਸਤੀ  ਵਿਭਾਗ ਵਿਚ ਕੰਮ ਕਰਨ ਵਾਲੇ ਅਫ਼ਸਰਾਂ ਤੋਂ ਵਖਰੀ ਅਤੇ ਨਿਖੜਵੀਂ ਹੁੰਦੀ ਹੈ (ਰਾਮ ਚੰਦਰ ਬਨਾਮ ਜ਼ਿਲ੍ਹਾ ਮੈਜਿਸਟਰੇਟ  ਅਲੀਗੜ੍ਹ-ਏ ਆਈ ਆਰ  1952 ਇਲਾਹ. 520)
    
      
      
      
         ਲੇਖਕ : ਰਾਜਿੰਦਰ ਸਿੰਘ ਭਸੀਨ, 
        ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5460, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
      
      
   
   
      
        
      
      
      
      
      
      
      	 ਵਿਚਾਰ / ਸੁਝਾਅ
           
          
 
 Please Login First