ਵਿੰਡੋਜ਼ ਐਕਸਪਲੋਰਰ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Windows Explorer
ਐਕਸਪਲੋਰਰ ਇੱਕ ਮਹੱਤਵਪੂਰਨ ਪ੍ਰੋਗਰਾਮ ਹੈ ਜੋ ਕੰਪਿਊਟਰ ਵਿਚਲੀਆਂ ਫਾਈਲਾਂ ਅਤੇ ਫੋਲਡਰਾਂ ਦਾ ਢੁੱਕਵਾਂ ਪ੍ਰਬੰਧ ਕਰਦਾ ਹੈ। ਇਸ ਦੀ ਵਰਤੋਂ ਵੱਖ-ਵੱਖ ਡਿਸਕਾਂ, ਫਾਈਲਾਂ ਅਤੇ ਫੋਲਡਰਾਂ ਦੀ ਸਮੱਗਰੀ ਅਤੇ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ (Properties) ਨੂੰ ਦੇਖਣ , ਫਾਈਲਾਂ-ਫੋਲਡਰਾਂ ਨੂੰ ਇੱਧਰ ਉੱਧਰ ਲਿਜਾਣ, ਨਕਲ ਕਰਨ, ਮਿਟਾਉਣ, ਨਾਮ ਬਦਲਣ, ਡਾਕੂਮੈਂਟ ਖੋਲ੍ਹਣ ਅਤੇ ਪ੍ਰੋਗਰਾਮ ਸ਼ੁਰੂ ਕਰਨ ਲਈ ਕੀਤੀ ਜਾਂਦੀ ਹੈ।
ਵਿੰਡੋਜ਼ ਐਕਸਪਲੋਰਰ ਨੂੰ ਹੇਠਾਂ ਲਿਖਿਆਂ ਵਿੱਚੋਂ ਕਿਸੇ ਵੀ ਤਰੀਕੇ ਰਾਹੀਂ ਖੋਲ੍ਹਿਆ ਜਾ ਸਕਦਾ ਹੈ:
· ਕੀਬੋਰਡ ਦੀਆਂ 'ਵਿੰਡੋਜ਼' ਅਤੇ E' ਕੀਜ਼ ਨੂੰ ਇਕੱਠਾ ਦਬਾ ਕੇ
· ਸਟਾਰਟ ਬਟਨ > ਆਲ ਪ੍ਰੋਗਰਾਮਜ਼ > ਵਿੰਡੋਜ਼ ਐਕਸੈੱਸਰੀਜ਼ > ਵਿੰਡੋਜ਼ ਐਕਸਪਲੋਰਰ
ਵਿੰਡੋਜ਼ ਐਕਸਪਲੋਰਰ ਦੇ ਦੋ ਭਾਗ ਹੁੰਦੇ ਹਨ- ਇਕ ਸੱਜਾ ਭਾਗ ਤੇ ਦੂਸਰਾ ਖੱਬਾ ਭਾਗ। ਇਹਨਾਂ ਭਾਗਾਂ ਨੂੰ 'ਪੇਨ' ਕਿਹਾ ਜਾਂਦਾ ਹੈ। ਸੱਜੇ ਪਾਸੇ ਨੂੰ ਸੱਜਾ ਪੇਨ ਅਤੇ ਖੱਬੇ ਪਾਸੇ ਨੂੰ ਖੱਬਾ ਪੇਨ ਕਿਹਾ ਜਾਂਦਾ ਹੈ। ਖੱਬੇ ਪੇਨ ਵਿੱਚ ਵੱਖ-ਵੱਖ ਡਰਾਈਵਜ਼ ਅਤੇ ਫੋਲਡਰ ਨਜ਼ਰ ਆਉਂਦੇ ਹਨ। ਸੱਜੇ ਪੇਨ ਵਿੱਚ ਚੁਣੀ ਗਈ ਡਰਾਈਵ ਜਾਂ ਫੋਲਡਰ ਵਿਚਲੇ ਫੋਲਡਰ ਅਤੇ ਫਾਈਲਾਂ ਨਜ਼ਰ ਆਉਂਦੀਆਂ ਹਨ।
ਵਿੰਡੋਜ਼ ਐਕਸਪਲੋਰਰ ਦੀ ਮਦਦ ਨਾਲ ਕੰਪਿਊਟਰ ਵਿੱਚ ਪਏ ਕਿਸੇ ਫੋਲਡਰ ਜਾਂ ਫਾਈਲ ਉੱਤੇ ਬੜੀ ਫੁੱਰਤੀ ਨਾਲ ਪਹੁੰਚਿਆ ਜਾ ਸਕਦਾ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1529, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First