ਸ਼ਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸ਼ਕ [ਨਾਂਪੁ] ਭਾਰਤੀ ਪ੍ਰਥਾ ਅਨੁਸਾਰ ਇੱਕ ਕਲੰਡਰ, ਸੰਮਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 16324, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸ਼ਕ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸ਼ਕ: ਉੱਤਰੀ ਲੋਕ ਜ਼ਿਨ੍ਹਾਂ ਨੂੰ ਆਮ ਤੋਰ ਤੇ ਯਵਨਾਂ ਨਾਲ ਜੋੜਿਆ ਜਾਂਦਾ ਹੈ। ਵਿਲਸਨ ਦੇ ਵਿਚਾਰ ਅਨੁਸਾਰ ਇਹ ਲੋਕ ਕਲਾਸੀਕਲ ਲੋਖਕਾਂ ਦੇ Sakai ਤੇ Sacae ਅਤੇ ਟਾਲਮੀ ਦੇ ਹੀ Indo-sythian ਹੀ ਸਨ ਜੋ ਹਿੰਦੂ ਕੁਸ਼ ਪਰਬਤ ਤੋਂ ਸਿੰਧ ਦਰਿਆ ਦੇ ਮੁਹਾਣੇ ਤਕ ਉੱਤਰੀ ਭਾਰਤ ਦੇ ਨਾਲ ਨਾਲ ਫੈਲ ਗਏ। ਇਹ ਵੀ ਸੰਭਵ ਹੈ ਕਿ ਇਹ ਤੁਰਕ ਜਾਂ ਤਾਤਾਰ ਕਬੀਲੇ ਹੀ ਹੋਣ ਜਿਨ੍ਹਾਂ ਬਾਰੇ ਲਿਖਿਆ ਹੈ ਕਿ ਇਨ੍ਹਾਂ ਨੂੰ ਰਾਜਾ ਸਾਗਰ ਨੇ ਜਿੱਤ ਲਿਆ ਸੀ। ਉਜੈਨੀ ਦੇ ਵਿਕ੍ਰਮਾਦਿੱਤ ਨੇ ਇਨ੍ਹਾਂ ਦਾ ਮੁਕਾਬਲਾ ਕਰਕੇ ਇਨ੍ਹਾਂ ਨੂੰ ਠੱਲ੍ਹ ਪਾਈ ਸੀ। ਇਸੇ ਕਰਕੇ ਉਸ ਨੂੰ ਸ਼ਕਾਰਿ ਭਾਵ ਸ਼ਕਾਂ ਦਾ ਦੁਸ਼ਮਣ ਕਿਹਾ ਜਾਂਦਾ ਹੈ। ਹ. ਪੁ. – ਹਿੰ. ਮਿ. ਕੋ. 83
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 13609, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First